FacebookTwitterg+Mail

100 ਕਰੋੜ ਦੇ ਕਲੱਬ 'ਚ ਸ਼ਾਮਿਲ ਹੋਈ ਸ਼ਾਹਿਦ ਕਪੂਰ ਦੀ 'ਕਬੀਰ ਸਿੰਘ', ਜਾਣੋ ਕੁਲੈਕਸ਼ਨ

kabir singh box office collection day 5
27 June, 2019 08:58:55 AM

ਮੁੰਬਈ(ਬਿਊਰੋ)— ਹਾਲ ਹੀ 'ਚ ਸ਼ਾਹਿਦ ਕਪੂਰ ਤੇ ਕਿਆਰਾ ਅਡਵਾਨੀ ਦੀ ਫਿਲਮ 'ਕਬੀਰ ਸਿੰਘ' ਰਿਲੀਜ਼ ਹੋਈ ਹੈ। ਫਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਨਾਲ ਹੀ ਅਭਿਨੇਤਾ ਸ਼ਾਹਿਦ ਨੂੰ ਉਨ੍ਹਾਂ ਦੇ ਕਰੀਅਰ ਦੀ ਪਹਿਲੀ 100 ਕਰੋੜ ਫਿਲਮ ਮਿਲ ਗਈ ਹੈ। ਜੀ ਹਾਂ, ਫਿਲਮ ਨੇ 5 ਦਿਨਾਂ 'ਚ 100 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਫਿਲਮ ਦੀ ਖਾਸ ਗੱਲ ਹੈ ਕਿ ਇਹ ਸ਼ਾਹਿਦ ਸਟਾਰਰ ਸੋਲੋ ਫਿਲਮ ਹੈ, ਜਿਸ ਨੇ 100 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਸ਼ਾਹਿਦ ਫਿਲਮ ਨੂੰ ਮਿਲੀ ਕਾਮਯਾਬੀ ਤੋਂ ਬੇਹੱਦ ਖੁਸ਼ ਹਨ।


ਜੇਕਰ ਫਿਲਮ ਦੀ ਗੱਲ ਕਰੀਏ ਤਾਂ ਫਿਲਮ 'ਚ ਸ਼ਾਹਿਦ ਸਿਰਫਿਰੇ ਆਸ਼ਿਕ ਦਾ ਕਿਰਦਾਰ ਨਿਭਾ ਰਹੇ ਹਨ ਜੋ ਆਪਣਾ ਦਿਲ ਟੁੱਟਣ ਤੋਂ ਬਾਅਦ ਖੁਦ ਨੂੰ ਬਰਬਾਦ ਕਰਨ 'ਚ ਲੱਗਾ ਰਹਿੰਦਾ ਹੈ। ਇਸ ਦੇ ਨਾਲ ਹੀ ਜਲਦ ਹੀ ਉਹ ਇਕ ਹੋਰ ਸਾਊਥ ਇੰਡੀਅਨ ਫਿਲਮ ਦੇ ਰੀਮੇਕ ਕਰਨਗੇ। 'ਕਬੀਰ ਸਿੰਘ' ਦੀ ਕਮਾਈ ਸਾਲ ਦੀ ਵੱਡੀਆਂ ਫਿਲਮਾਂ ਨੂੰ ਟੱਕਰ ਦੇ ਰਹੀ ਹੈ, ਜਿਸ ਦੀ ਸਿੱਧੇ ਤੌਰ 'ਤੇ ਟੱਕਰ 'ਉੜੀ' ਤੇ 'ਭਾਰਤ' ਨਾਲ ਹੈ। ਦੇਖਦੇ ਹਾਂ ਇਨ੍ਹਾਂ ਦੀ ਟੱਕਰ ਕਿੱਥੇ ਤੱਕ ਜਾਂਦੀ ਹੈ।


Tags: Kabir SinghBox Office CollectionDay 5Shahid KapoorKiara Advani

About The Author

manju bala

manju bala is content editor at Punjab Kesari