FacebookTwitterg+Mail

ਬਾਕਸ ਆਫਿਸ 'ਤੇ 9ਵੇਂ ਦਿਨ ਵੀ ਬਰਕਰਾਰ ਰਿਹਾ 'ਕਬੀਰ ਸਿੰਘ' ਦਾ ਜਾਦੂ, ਜਾਣੋ ਕਮਾਈ

kabir singh box office collection day 9
01 July, 2019 11:22:30 AM

ਮੁੰਬਈ(ਬਿਊਰੋ)— ਬਾਕਸ ਆਫਿਸ 'ਤੇ ਇਸ ਸਮੇਂ ਸ਼ਾਹਿਦ ਕਪੂਰ ਯਾਨੀ ਕਿ 'ਕਬੀਰ ਸਿੰਘ' ਦਾ ਜਾਦੂ ਚੱਲ ਰਿਹਾ ਹੈ। ਫਿਲਮ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਰਿਐਕਸ਼ਨ ਆ ਰਹੇ ਹਨ। ਕੁਝ ਲੋਕ ਕਬੀਰ 'ਤੇ ਸਵਾਲ ਚੁੱਕ ਰਹੇ ਹਨ ਤਾਂ ਉਥੇ ਹੀ ਕੁਝ ਲੋਕ ਇਸ 'ਚ ਪ੍ਰੀਤੀ ਦੀਆਂ ਗਲਤੀਆਂ ਲੱਭ ਰਹੇ ਹਨ। ਬਸ ਇਸ ਦਾ ਫਾਇਦਾ ਇਹ ਫਿਲਮ ਬਾਕਸ ਆਫਿਸ 'ਤੇ ਉਠਾ ਰਹੀ ਹੈ। ਟਰੇਡ ਐਨਾਲਿਸਟ ਤਰਣ ਆਦਰਸ਼ ਦੇ ਟਵੀਟ ਮੁਤਾਬਕ 'ਕਬੀਰ ਸਿੰਘ' ਨੇ ਸ਼ਨੀਵਾਰ ਤੱਕ 150 ਕਰੋੜ ਦੀ ਕਮਾਈ ਕਰ ਲਈ ਹੈ। ਹੁਣ ਜੇਕਰ ਐਤਵਾਰ ਦੇ ਆਂਕੜੇ ਮਿਲਾਏ ਜਾਣ ਤਾਂ ਇਹ ਫਿਲਮ 175 ਕਰੋੜ ਰੁਪਏ ਦੀ ਕੁਲੈਕਸ਼ਨ ਵੀ ਪਾਰ ਕਰ ਜਾਵੇਗੀ।


ਇਸ ਫਿਲਮ ਨੂੰ ਪਰਦੇ 'ਤੇ ਆਏ 10 ਦਿਨ ਹੋ ਚੁੱਕੇ ਹਨ ਅਤੇ ਇਹ ਹੁਣ ਤੱਕ ਦਰਸ਼ਕਾਂ ਦੀਆਂ ਤਾਰੀਫਾਂ ਲੁੱਟ ਰਹੀ ਹੈ। 'ਕਬੀਰ ਸਿੰਘ' ਨੇ ਸਾਲ 2019 ਦੀ ਹੁਣ ਤੱਕ ਦੀਆਂ ਰਿਲੀਜ਼ ਹੋਈਆਂ ਫਿਲਮਾਂ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਟਾਪ-5 'ਚ ਥਾਂ ਬਣਾ ਲਈ ਹੈ। ਇਸ ਟਾਪ 5 ਲਿਸਟ 'ਚ ਪਹਿਲਾਂ ਨੰਬਰ 'ਤੇ 'ਉੜੀ', ਦੂੱਜੇ ਨੰਬਰ 'ਤੇ 'ਭਾਰਤ', ਤੀਜੇ ਨੰਬਰ 'ਤੇ 'ਕਬੀਰ ਸਿੰਘ', ਚੌਥੇ ਨੰਬਰ 'ਤੇ 'ਕੇਸਰੀ', ਪੰਜਵੇਂ ਨੰਬਰ 'ਤੇ 'ਟੋਟਲ ਧਮਾਲ' ਹੈ। ਹੁਣ ਜੇਕਰ 'ਕਬੀਰ ਸਿੰਘ' ਨੂੰ ਮਿਲ ਰਿਹਾ ਪਿਆਰ ਜਾਰੀ ਰਿਹਾ ਤਾਂ ਇਹ ਫਿਲਮ 'ਉੜੀ' ਅਤੇ 'ਭਾਰਤ' ਤੋਂ ਅੱਗੇ ਨਿਕਲ ਸਕਦੀ ਹੈ।


Tags: Shahid KapoorKiara AdvaniKabir SinghBox Office CollectionDay 9

About The Author

manju bala

manju bala is content editor at Punjab Kesari