FacebookTwitterg+Mail

'ਕਬੀਰ ਸਿੰਘ' ਦਾ ਨਵਾਂ ਗੀਤ 'ਮੇਰੇ ਸੋਹਨਿਆ' ਹੋਇਆ ਰਿਲੀਜ਼

kabir singh new song mere sohneya
06 June, 2019 03:05:00 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸ਼ਾਹਿਦ ਕਪੂਰ ਦੀ ਫਿਲਮ 'ਕਬੀਰ ਸਿੰਘ' ਕਾਫੀ ਸਮੇਂ ਤੋਂ ਚਰਚਾ 'ਚ ਹੈ। ਫਿਲਮ ਵਿੱਚ ਉਨ੍ਹਾਂ ਦੇ ਆਓਜਿਟ ਕਿਆਰਾ ਆਡਵਾਣੀ ਦਿਖਾਈ ਦੇ ਰਹੀ ਹੈ। ਹੁਣ ਤੱਕ ਫਿਲਮ ਦਾ ਟਰੇਲਰ ਅਤੇ ਦੋ ਗੀਤ ਰਿਲੀਜ਼ ਹੋ ਚੁੱਕੇ ਹਨ। ਟਰੇਲਰ 'ਚ ਸ਼ਾਹਿਦ ਦੇ ਰੋਲ ਨੇ ਸਭ ਦਾ ਦਿਲ ਜਿੱਤ ਲਿਆ। ਉਥੇ ਹੀ ਇਸ ਦੇ ਹੁਣ ਤੱਕ ਆਏ ਗੀਤਾਂ ਨੂੰ ਵੀ ਬਹੁਤ ਪਸੰਦ ਕੀਤਾ ਗਿਆ। ਅੱਜ ਫਿਲਮ ਦਾ ਨਵਾਂ ਗੀਤ 'ਮੇਰੇ ਸੋਹਨਿਆ' ਰਿਲੀਜ਼ ਹੋਇਆ ਹੈ। ਇਸ ਗੀਤ 'ਚ ਸ਼ਾਹਿਦ ਅਤੇ ਕਿਆਰਾ ਦੀ ਕੈਮੇਸਟਰੀ ਨਜ਼ਰ ਆ ਰਹੀ ਹੈ। ਇਹ ਇਕ ਰੋਮਾਂਟਿਕ ਨੰਬਰ ਹੈ। ਇਸ ਗੀਤ ਨੂੰ ਸਚੇਤ ਟੰਡਨ ਅਤੇ ਪਰੰਪਰਾ ਠਾਕੁਰ ਨੇ ਗਾਇਆ ਹੈ। ਇਸ ਦਾ ਮਿਊਜ਼ਿਕ ਵੀ ਸੁਚੇਤ ਅਤੇ ਪਰੰਪਰਾ ਨੇ ਹੀ ਦਿੱਤਾ ਹੈ। ਇਸ ਲਵ ਸਾਂਗ ਦੇ ਬੋਲ ਇਰਸ਼ਾਦ ਕਾਮਿਲ ਨੇ ਲਿਖੇ ਹਨ।

ਇਹ ਗੀਤ ਆਉਂਦੇ ਹੀ ਇੰਟਰਨੈੱਟ 'ਤੇ ਵਾਇਰਲ ਹੋ ਗਿਆ ਹੈ। ਇਸ ਫਿਲਮ 'ਚ ਸ਼ਾਹਿਦ  ਇਕ ਮੈਡੀਕਲ ਵਿਦਿਆਰਥੀ ਦਾ ਕਿਰਦਾਰ ਨਿਭਾ ਰਹੇ ਹਨ, ਜੋ ਬਾਅਦ 'ਚ ਡਾਕਟਰ ਬਣ ਜਾਂਦੇ ਹਨ ਪਰ ਬ੍ਰੇਕਅੱਪ ਤੋਂ ਬਾਅਦ ਉਸ ਨੂੰ ਸ਼ਰਾਬ ਦੀ ਭੈੜੀ ਆਦਤ ਲੱਗ ਜਾਂਦੀ ਹੈ। ਇਸ ਤੋਂ ਇਲਾਵਾ ਉਹ ਕਾਫੀ ਗੁੱਸੇ ਵਾਲਾ ਹੋ ਜਾਂਦਾ ਹੈ। ਉਸ ਦਾ ਆਪਣੇ ਗੁੱਸੇ 'ਤੇ ਕੰਟਰੋਲ ਨਹੀਂ ਰਹਿੰਦਾ। ਟਰੇਲਰ 'ਚ ਇਸ ਦੀ ਸਾਫ ਝਲਕ ਦੇਖਣ ਨੂੰ ਮਿਲੀ ਸੀ। ਫਿਲਮ 'ਚ ਸ਼ਾਹਿਦ ਦੇ ਕਿਰਦਾਰ ਨੂੰ ਸ਼ਰਾਬ, ਸਿਗਰਟ ਅਤੇ ਡਰਗਸ ਲੈਂਦੇ ਹੋਏ ਦਿਖਾਇਆ ਗਿਆ ਹੈ। ਜੋ ਉਨ੍ਹਾਂ ਦੀ ਫਿਲਮ 'ਉੱਡਤਾ ਪੰਜਾਬ' ਨਾਲ ਮਿਲਦਾ-ਜੁਲਦਾ ਹੈ। ਇਹ ਫਿਲਮ 21 ਜੂਨ 2019  ਨੂੰ ਰਿਲੀਜ਼ ਹੋਵੇਗੀ।


Tags: Kabir SinghNew SongMere SohneyaShahid KapoorKiara AdvaniBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari