FacebookTwitterg+Mail

'ਕਬੀਰ ਸਿੰਘ' ਦਾ ਟੀਜ਼ਰ ਆਊਟ, ਦਮਦਾਰ ਲੁੱਕ 'ਚ ਦਿਸੇ ਸ਼ਾਹਿਦ

kabir singh official teaser
09 April, 2019 08:40:46 AM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਦੀ ਆਉਣ ਵਾਲੀ ਫਿਲਮ 'ਕਬੀਰ ਸਿੰਘ' ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲ ਹੀ 'ਚ ਸ਼ਾਹਿਦ ਕਪੂਰ ਦੀ ਫਿਲਮ 'ਕਬੀਰ ਸਿੰਘ' ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ 'ਚ ਸ਼ਾਹਿਦ ਕਪੂਰ ਵੱਖਰੇ ਹੀ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਟੀਜ਼ਰ ਤੋਂ ਇਕ ਦਿਨ ਪਹਿਲਾਂ ਇਕ ਪੋਸਟਰ ਰਿਲੀਜ਼ ਕੀਤਾ ਗਿਆ ਸੀ, ਜਿਸ 'ਚ ਸ਼ਾਹਿਦ ਦੀ ਲੁੱਕ ਦੇਖਣ ਨੂੰ ਮਿਲੀ ਸੀ।

ਦੱਸ ਦਈਏ ਕਿ 'ਕਬੀਰ ਸਿੰਘ' ਸਾਊਥ ਦੀ ਸੁਪਰਹਿੱਟ ਫਿਲਮ 'ਅਰਜੁਨ ਰੈਡੀ' ਦਾ ਹਿੰਦੀ ਰੀਮੇਕ ਹੈ। ਇਸ ਦਾ ਟੀਜ਼ਰ ਕੁਝ ਸਮਾਂ ਪਹਿਲਾਂ ਹੀ ਸ਼ਾਹਿਦ ਕਪੂਰ ਨੇ ਆਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ। 'ਕਬੀਰ ਸਿੰਘ' ਦੇ ਟੀਜ਼ਰ ਦੇ ਪਹਿਲੇ ਹੀ ਫਰੇਮ ਤੋਂ ਪਤਾ ਲੱਗ ਰਿਹਾ ਹੈ ਕਿ ਸ਼ਾਹਿਦ ਕਪੂਰ ਇਸ ਵਾਰ ਫਿਰ ਤੋਂ ਦਰਸ਼ਕਾਂ ਨੂੰ ਹੈਰਾਨ ਕਰਨ ਲਈ ਤਿਆਰ ਹਨ। ਟੀਜ਼ਰ 'ਚ ਸ਼ਾਹਿਦ ਨੂੰ ਇਸ ਲੁੱਕ 'ਚ ਦੇਖ ਕੇ ਲੱਗ ਰਿਹਾ ਹੈ ਕਿ ਉਹ ਇਕ ਵਾਰ ਫਿਰ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਹੀ ਦੇਣਗੇ। ਇਸ ਤੋਂ ਇਲਾਵਾ ਫਿਲਮ ਦੇ ਟੀਜ਼ਰ 'ਚ ਕਿਆਰਾ ਅਡਵਾਨੀ ਦਾ ਵੀ ਹਰ ਅੰਦਾਜ਼ ਬੇਹੱਦ ਪਿਆਰਾ ਹੈ। ਸ਼ਾਹਿਦ ਦਾ ਕਿਆਰਾ ਨੂੰ ਕਿੱਸ ਕਰਨ ਦੇ ਸੀਨ 'ਚ ਕਿਆਰਾ ਦੇ ਐਕਸਪ੍ਰੈਸ਼ਨ ਕਮਾਲ ਦੇ ਹਨ। ਇਸ ਫਿਲਮ ਨੂੰ ਸੰਦੀਪ ਰੈੱਡੀ ਨੇ ਡਾਇਰੈਕਟ ਕੀਤਾ ਹੈ। ਜਲਦ ਹੀ ਫਿਲਮ ਦਾ ਟਰੇਲਰ ਵੀ ਰਿਲੀਜ਼ ਹੋਣ ਵਾਲਾ ਹੈ।


Tags: Official TeaserKabir SinghShahid KapoorReveals TeaserArjun ReddyBangaloreHyderabadSandeep Vanga

Edited By

Sunita

Sunita is News Editor at Jagbani.