ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਅਤੇ ਕਿਆਰਾ ਅਡਵਾਨੀ ਦੀ ਫਿਲਮ 'ਕਬੀਰ ਸਿੰਘ' ਬਾਕਸ ਆਫਿਸ 'ਤੇ ਵਧੀਆ ਕਮਾਈ ਕਰ ਰਹੀ ਹੈ। ਫਿਲਮ ਨੇ ਹੁਣ ਤੱਕ 200 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਅਜਿਹੇ 'ਚ ਫਿਲਮ ਦੇ ਨਿਰਮਾਤਾਵਾਂ ਨੇ ਇਸ ਫਿਲਮ ਦੀ ਸਕਸੈੱਸ ਪਾਰਟੀ ਦਾ ਆਯੋਜਨ ਕੀਤਾ।
ਇਸ ਪਾਰਟੀ 'ਚ ਫਿਲਮ ਦੇ ਲੀਡ ਸਟਾਰਸ ਸਮੇਤ ਕਈ ਹੋਰ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ। ਪਾਰਟੀ 'ਚ ਕਿਆਰਾ ਨੇ ਚੈੱਕ ਫਰੰਟ ਕੱਟ ਡਰੈੱਸ ਪਹਿਨੀ ਹੋਈ ਸੀ, ਉੱਥੇ ਹੀ ਸ਼ਾਹਿਦ ਨੇ ਬਲੈਕ ਕਲਰ ਦੇ ਕੱਪੜੇ ਪਹਿਨੇ ਹੋਏ ਸਨ। ਇਨ੍ਹਾਂ ਦੋਵਾਂ ਸਿਤਾਰਿਆਂ ਨੇ ਮੀਡੀਆ ਨੂੰ ਪੋਜ ਦਿੱਤੇ।
ਸ਼ਾਹਿਦ-ਕਿਆਰਾ ਤੋਂ ਇਲਾਵਾ ਇਸ ਪਾਰਟੀ 'ਚ ਅਰਜੁਨ ਬਾਜਵਾ ਜੋ ਫਿਲਮ 'ਚ ਸ਼ਾਹਿਦ ਕਪੂਰ ਦੇ ਵੱਡੇ ਭਰਾ ਦੇ ਕਿਰਦਾਰ 'ਚ ਹਨ। ਨਿਰਦੇਸ਼ਕ ਸੰਦੀਪ ਰੈੱਡੀ ਵੰਗਾ, ਨਿਕਿਤਾ ਦੱਤਾ, ਦਿਵਿਆ ਕੁਮਾਰ ਖੋਸਲਾ, ਤੁਲਸੀ ਕੁਮਾਰ, ਅਰਬਾਜ਼ ਖਾਨ ਤੇ ਉਨ੍ਹਾਂ ਦੀ ਗਰਲਫਰੈਂਡ ਇਸ ਪਾਰਟੀ 'ਚ ਸ਼ਾਮਿਲ ਹੋਏ।
ਇਸ ਫਿਲਮ ਨੂੰ ਮਿਲੀ ਸਫਲਤਾ ਤੋਂ ਬਾਅਦ ਸਾਹਿਦ ਕਪੂਰ ਸੱਤਵੇਂ ਆਸਮਾਨ 'ਤੇ ਹਨ। ਇਸ ਪਾਰਟੀ 'ਚ ਪਹੁੰਚੀ ਕਿਆਰਾ ਵੀ ਇਸ ਦੌਰਾਨ ਕਾਫੀ ਖੁਸ਼ ਨਜ਼ਰ ਆਈ।