ਮੁੰਬਈ (ਬਿਊਰੋ) : ਮੁੰਬਈ 'ਚ ਸੰਦੀਪ ਵਾਂਗਾ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਕਬੀਰ ਸਿੰਘ' ਦੇ ਟਰੇਲਰ ਲਾਂਚਿੰਗ ਦੌਰਾਨ ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਤੇ ਸ਼ਾਹਿਦ ਕਪੂਰ ਸਟਾਈਲਿਸ਼ ਅੰਦਾਜ਼ 'ਚ ਨਜ਼ਰ ਆਏ। ਇਸ ਦੌਰਾਨ ਦੋਵਾਂ ਨੇ ਕਾਫੀ ਮਸਤੀ ਕੀਤੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
ਦੱਸ ਦਈਏ ਕਿ ਇਹ ਫਿਲਮ ਸਾਲ 2017 'ਚ ਆਈ ਤੇਲੁਗੂ ਫਿਲਮ 'ਅਰਜੁਨ ਰੈੱਡੀ' ਦਾ ਹਿੰਦੀ ਰੀਮੇਕ ਹੈ। ਇਸ ਫਿਲਮ 'ਚ ਸ਼ਾਹਿਦ ਕਪੂਰ ਸ਼ਰਾਬੀ, ਨਸ਼ਿਆਂ ਦੇ ਆਦੀ, ਸਨਕੀ, ਗੁੱਸੇਖੋਰ ਤੇ ਜਨੂੰਨੀ ਆਸ਼ਿਕ ਦੀ ਭੂਮਿਕਾ 'ਚ ਹੈ।
ਦੱਸਣਯੋਗ ਹੈ ਕਿ ਬੀਤੇ ਦਿਨੀਂ 'ਕਬੀਰ ਸਿੰਘ' ਦਾ ਟਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਟਰੇਲਰ ਦੇ ਵੀਡੀਓ ਦੀ ਸ਼ੁਰੂਆਤ 'ਚ ਸ਼ਾਹਿਦ ਕਪੂਰ ਦੀ ਐਂਟਰੀ ਤੁਹਾਨੂੰ ਕਾਫੀ ਪਸੰਦ ਆਉਣ ਵਾਲੀ ਹੈ। ਵੀਡੀਓ ਜਿਵੇਂ-ਜਿਵੇਂ ਅੱਗੇ ਵਧਦੀ ਹੈ ਤੁਹਾਨੂੰ ਸ਼ਾਹਿਦ ਦਾ ਮਾਰ-ਕੁੱਟ, ਐਕਸ਼ਨ, ਰੋਮਾਂਸ ਨਾਲ ਭਰਪੂਰ ਇਹ ਟਰੇਲਰ ਦੇਖਕੇ ਤੁਹਾਨੂੰ ਮਜਾ ਆਉਣ ਵਾਲਾ ਹੈ।
ਸ਼ਾਹਿਦ ਕਪੂਰ ਦੀਆਂ ਤੁਸੀਂ ਕਈ ਐਕਸ਼ਨ ਫਿਲਮਾਂ ਦੇਖੀਆਂ ਹੋਣਗੀਆਂ ਪਰ ਇਸ ਟਰੇਲਰ 'ਚ ਸ਼ਾਹਿਦ ਕਪੂਰ ਦਾ ਗੁੱਸੇ ਵਾਲਾ ਅੰਦਾਜ਼ ਤੁਹਾਨੂੰ ਆਪਣੇ ਵੱਲ ਅਕਰਸ਼ਿਤ ਕਰੇਗਾ।
'ਕਬੀਰ ਸਿੰਘ' ਦਾ ਟਰੇਲਰ 'ਚ ਸ਼ਾਹਿਦ ਕਪੂਰ ਦੋ ਅੰਦਾਜ਼ 'ਚ ਨਜ਼ਰ ਆ ਰਿਹਾ ਹੈ, ਜਿਥੇ ਇਕ ਪਾਸੇ ਸ਼ਾਹਿਦ ਕਪੂਰ ਨੂੰ ਪਾਗਲਾਂ ਵਾਂਗ ਲੋਕਾਂ 'ਤੇ ਚੀਕਦਾ ਤੇ ਚਿਲਾਉਂਦਾ ਹੈ ਤੇ ਦੂਜੇ ਪਾਸੇ ਸ਼ਾਹਿਦ ਜਦੋਂ-ਜਦੋਂ 'ਲਵਰ' ਦੇ ਰੂਪ 'ਚ ਦਿਖੇ, ਉਦੋਂ ਉਹ ਪ੍ਰੇਮਿਕਾ ਪ੍ਰੀਤੀ (ਕਿਆਰਾ ਆਡਵਾਨੀ) ਦੇ ਪਿਆਰ 'ਚ ਬੇਹੱਦ ਰੋਮਾਂਟਿਕ ਨਜ਼ਰ ਆ ਰਹੇ ਹਨ। ਇਹ ਫਿਲਮ 21 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।