FacebookTwitterg+Mail

ਹੈਪੀ ਰਾਏਕੋਟੀ ਦੀ ਮਿੱਠੀ ਆਵਾਜ਼ 'ਚ 'ਲਾਵਾਂ ਫੇਰੇ' ਦਾ 'ਕੱਚੇ ਪੱਕੇ ਸੁਪਨੇ' ਗੀਤ ਰਿਲੀਜ਼

kache pakke supane song of laavaan phere release
12 February, 2018 05:20:46 PM

ਜਲੰਧਰ(ਬਿਊਰੋ)— 16 ਫਰਵਰੀ ਨੂੰ ਸਿਨੇਮਾਘਰਾਂ 'ਚ ਧੁੰਮਾਂ ਪਾਉਣ ਵਾਲੀ ਪੰਜਾਬੀ ਫਿਲਮ 'ਲਾਵਾਂ ਫੇਰੇ' ਦਾ ਪੰਜਵਾਂ ਗੀਤ 'ਕੱਚੇ ਪੱਕੇ ਸੁਪਨੇ' ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਦੇ ਲੇਖਕ ਤੇ ਗਾਇਕ ਹੈਪੀ ਰਾਏਕੋਟੀ ਹਨ। ਗੀਤ 'ਕੱਚੇ ਪੱਕੇ ਸੁਪਨੇ' ਦਾ ਸੰਗੀਤ ਗੁਰਮੀਤ ਸਿੰਘ ਵਲੋਂ ਸ਼ਿੰਗਾਰਿਆ ਗਿਆ ਹੈ। ਇਸ ਗੀਤ 'ਚ ਰੁਬਿਨਾ ਬਾਜਵਾ ਤੇ ਰੌਸ਼ਨ ਪ੍ਰਿੰਸ ਦੀ ਕਿਊਟ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਦੱਸ ਦੇਈਏ ਕਿ 'ਲਾਵਾਂ ਫੇਰੇ' ਫਿਲਮ 'ਚ ਰੌਸ਼ਨ ਪ੍ਰਿੰਸ ਤੇ ਰੁਬਿਨਾ ਬਾਜਵਾ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।

ਦੱਸਣਯੋਗ ਹੈ ਕਿ ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ, ਜਿਸ ਦੀ ਕਹਾਣੀ ਭੁਪਿੰਦਰ ਸਿੰਘ ਨੇ ਲਿਖੀ ਹੈ। ਇਸ ਕਾਮੇਡੀ ਫਿਲਮ 'ਚ ਰੌਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਾਰਬੀ ਸੰਘਾ, ਨਿਸ਼ਾ ਬਾਨੋ, ਬੀ. ਐੱਨ. ਸ਼ਰਮਾ ਸਮੇਤ ਹੋਰ ਕਈ ਸਿਤਾਰੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣਗੇ।


Tags: Happy RaikotiKache Pakke SupaneRoshan PrinceLaavaan PhereRubina BajwaGurpreet Ghuggi B N Sharma Karamjit Anmol Harby Sangha

Edited By

Chanda Verma

Chanda Verma is News Editor at Jagbani.