FacebookTwitterg+Mail

ਬੇਹੱਦ ਮਕਬੂਲ ਹੋ ਰਿਹੈ ਗਾਇਕ ਰਣਬੀਰ ਦਾ ਗੀਤ 'ਕਦੇ ਤਾਂ ਤੂੰ ਆਵੇਂਗਾ' (ਵੀਡੀਓ)

kade ta tu avenga
20 June, 2018 09:15:47 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਰਣਬੀਰ ਦਾ 15 ਜੂਨ ਨੂੰ ਨਵਾਂ ਗੀਤ ਰਿਲੀਜ਼ ਹੋਇਆ ਹੈ, ਜਿਸ ਦਾ ਨਾਂ 'ਕਦੇ ਤਾਂ ਤੂੰ ਆਵੇਂਗਾ' ਹੈ। ਇਸ ਗੀਤ ਨੂੰ ਲੋਕਾਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਗੀਤ ਨੂੰ 2 ਮਿਲੀਅਨ ਵਾਰ ਦੇਖਿਆ ਜਾ ਚੁੱਕਾ ਹੈ। ਗਾਇਕ ਰਣਬੀਰ ਨੇ ਇਸ ਗੀਤ ਦਾ ਇਕ ਅੰਤਰਾ ਪਿਛਲੇ ਸਾਲ ਆਪਣੇ ਜਨਮਦਿਨ ਯਾਨੀ ਕਿ 28 ਜੂਨ ਨੂੰ ਯੂਟਿਊਬ 'ਤੇ ਅਪਲੋਡ ਕੀਤਾ ਸੀ, ਜਿਸ ਨੂੰ ਕਾਫੀ ਸਰਾਹਿਆ ਗਿਆ। ਹੁਣ ਉਨ੍ਹਾਂ ਨੇ ਗੀਤ ਦੀ ਵੀਡੀਓ ਬਣਾਈ ਹੈ, ਜਿਹੜੀ ਆਡੀਓ ਤੋਂ ਵੀ ਜ਼ਿਆਦਾ ਪਸੰਦ ਕੀਤੀ ਜਾ ਰਹੀ ਹੈ।

ਗੀਤ ਦੇ ਬੋਲ ਐੱਚ. ਐੱਸ. ਨਾਗਰਾ ਨੇ ਲਿਖੇ ਹਨ, ਜਦਕਿ ਮਿਊਜ਼ਿਕ ਟਰਬਨ ਬੀਟਸ ਨੇ ਦਿੱਤਾ ਹੈ। ਗੀਤ ਦੀ ਵੀਡੀਓ ਦਿ ਵਿਜ਼ਨ ਕੈਪਚਰ ਨੇ ਬਣਾਈ ਹੈ। ਗੀਤ ਨੂੰ ਡਾਇਰੈਕਟ ਗੁਰਵਿੰਦਰ ਦਾਲਮ ਤੇ ਕਰਨ ਬਾਜਵਾ ਨੇ ਕੀਤਾ ਹੈ, ਜਿਹੜਾ ਮਿਊਜ਼ਿਕ ਕ੍ਰਿਏਸ਼ਨਜ਼ ਦੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਕੀਤਾ ਗਿਆ ਹੈ।


Tags: Kade Ta Tu Avenga RunBir Musi Creationz HS Nagra Turban Beats

Edited By

Rahul Singh

Rahul Singh is News Editor at Jagbani.