FacebookTwitterg+Mail

ਵੈਂਟੀਲੇਟਰ 'ਤੇ ਕਾਦਰ ਖਾਨ, ਦਿਮਾਗ ਨੇ ਕੰਮ ਕਰਨਾ ਕੀਤਾ ਬੰਦ

kader khan
28 December, 2018 05:24:23 PM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਮਸ਼ਹੂਰ ਐਕਟਰ ਕਾਦਰ ਖਾਨ ਦੀ ਹਾਲਤ ਕਾਫੀ ਕ੍ਰਿਟੀਕਲ ਹੈ। 81 ਸਾਲਾ ਦੀ ਉਮਰ 'ਚ ਪ੍ਰੋਗ੍ਰੇਸੀਵ ਸੁਪ੍ਰਾਂਯੂਕਲੀਅਰ ਪਾਲਸੀ ਡਿਸਆਡਰ ਕਾਰਨ ਉਨ੍ਹਾਂ ਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਜਿਸ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ।
ਕਾਦਰ ਖਾਨ ਕਈ ਸਾਲਾਂ ਤੋਂ ਆਪਣੇ ਬੇਟੇ ਸਰਫਰਾਜ਼ ਅਤੇ ਨੂੰਹ ਸ਼ਾਈਸਤਾ ਨਾਲ ਕੈਨੇਡਾ 'ਚ ਰਹਿ ਰਹੇ ਹਨ। ਕਾਦਰ ਖਾਨ ਦਾ ਇਲਾਜ ਕੈਨੇਡਾ 'ਚ ਹੀ ਹੋ ਰਿਹਾ ਹੈ। ਜਿੱਥੇ ਉਨ੍ਹਾਂ ਨੂੰ ਸਾਹ ਲੈਣ 'ਚ ਪ੍ਰੇਸ਼ਾਨੀ ਆ ਰਹੀ ਹੈ ਤਾਂ ਡਾਕਰਟਾਂ ਨੇ ਉਨ੍ਹਾਂ ਨੂੰ ਬਾਈਪੇਪ ਵੈਂਟੀਲੇਟਰ 'ਤੇ ਰੱਖਿਆ ਹੈ।
ਫਿਲਮਾਂ ਦੀ ਗੱਲ ਕਰੀਏ ਤਾਂ ਆਖਿਰੀ ਬਾਰ 2015 'ਚ ਆਈ ਫਿਲਮ 'ਦਿਮਾਗ ਕਾ ਦਹੀਂ' 'ਚ ਦੇਖਿਆ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਖਰਾਬ ਸਿਹਤ ਦੇ ਚਲਦੇ ਬਾਲੀਵੁੱਡ ਤੋਂ ਦੂਰੀ ਬਣਾ ਲਈ ਸੀ। 43 ਦੇ ਕਰੀਅਰ 'ਚ ਕਾਦਰ ਨੇ 300 ਫਿਲਮਾਂ 'ਚ ਕੰਮ ਕੀਤਾ ਅਤੇ 250 ਫਿਮਲਾਂ 'ਚ ਦਮਦਾਰ ਡਾਇਲੌਗਜ਼ ਲਿਖੇ, ਜਿਨ੍ਹਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ।


Tags: Kader KhanBiPAP ventilatorCanadaJoru Ka Ghulam Haseena Maan Jaayegi Anari No. 1 Aa Ab Laut Chalen Aunty No.1 Benarasi Babu Judaai

About The Author

manju bala

manju bala is content editor at Punjab Kesari