ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਐਕਟਰ ਕਾਦਰ ਖਾਨ ਦੀ ਸਿਹਤ ਇਨ੍ਹੀਂ ਦਿਨੀਂ ਠੀਕ ਨਹੀਂ ਚੱਲ ਰਹੀ। ਉਨ੍ਹਾਂ ਨੂੰ ਸਾਹ ਲੈਣ 'ਚ ਮੁਸ਼ਕਲ ਹੋ ਰਹੀ ਸੀ, ਜਿਸ ਦੇ ਚਲਦੇ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਇਸ ਖਬਰ ਤੋਂ ਬਾਅਦ ਪੂਰਾ ਬਾਲੀਵੁੱਡ ਨਿਰਾਸ਼ ਹੋ ਗਿਆ ਹੈ। ਕਾਦਰ ਖਾਨ ਦੀ ਸਿਹਤ ਨੂੰ ਲੈ ਕੇ ਅਮਿਤਾਭ ਬੱਚਨ ਅਤੇ ਰਵੀਨਾ ਟੰਡਨ ਵਰਗੇ ਕਈ ਵੱਡੇ ਸਿਤਾਰਿਆਂ ਨੇ ਟਵੀਟ ਕਰ ਉਨ੍ਹਾਂ ਦੀ ਸਲਾਮਤੀ ਦੀ ਦੁਆ ਮੰਗੀ। ਇਸ ਵਿਚਕਾਰ ਸੋਸ਼ਲ ਮੀਡੀਆ 'ਤੇ ਇਹ ਖਬਰ ਆਈ ਕਿ ਕਾਦਰ ਖਾਨ ਦਾ ਦਿਹਾਂਤ ਹੋ ਗਿਆ ਹੈ। ਕਾਦਰ ਖਾਨ ਦੇ ਫੈਨਜ਼ ਇਸ ਖਬਰ ਤੋਂ ਬਾਅਦ ਇਮੋਸ਼ਨਲ ਪੋਸਟ ਕਰਨ ਲੱਗੇ। ਉਦੋਂ ਕਾਦਰ ਖਾਨ ਦੇ ਬੇਟੇ ਨੇ ਪੀ.ਟੀ.ਆਈ. ਨਾਲ ਗੱਲ ਕੀਤੀ ਤੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੇ ਦਿਹਾਂਤ ਦੀ ਖਬਰ ਸਿਰਫ ਅਫਵਾਹ ਹੈ।
ਉਨ੍ਹਾਂ ਨੇ ਕਿਹਾ,''ਇਹ ਸਭ ਝੂਠ ਹੈ। ਅਫਵਾਹ ਹੈ। ਮੇਰੇ ਪਿਤਾ ਹਸਪਤਾਲ 'ਚ ਭਰਤੀ ਹਨ।'' ਕਾਦਰ ਖਾਨ ਦੇ ਫੈਨਜ਼ ਲਈ ਇਹ ਇਕ ਵੱਡੀ ਖੁਸ਼ਖਬਰੀ ਹੈ। ਇਸ ਅਫਵਾਹ ਦੇ ਚਲਦੇ ਸੋਸ਼ਲ ਮੀਡੀਆ 'ਤੇ ਫੈਨਜ਼ ਨੇ ਨਰਾਜ਼ਗੀ ਜਤਾਈ। ਫੈਨਜ਼ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਝੂਠੀ ਖਬਰਾਂ ਨਾ ਫੈਲਾਈਆਂ ਜਾਣ। ਦੱਸ ਦੇਈਏ ਕਿ ਕਾਦਰ ਖਾਨ ਨੂੰ ਕੈਨੇਡਾ ਦੇ ਇਕ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਉਨ੍ਹਾਂ ਨੂੰ ਰੇਗੁਲਰ ਵੈਂਟੀਲੇਟਰ ਤੋਂ ਹਟਾਕੇ ਬਾਈਪੈਪ ਵੈਂਟੀਲੇਟਰ 'ਤੇ ਰੱਖਿਆ ਹੈ।
ਕਾਦਰ ਖਾਨ ਪ੍ਰੋਗ੍ਰੇਸੀਵ ਸੁਪ੍ਰਾਂਯੂਕਲੀਅਰ ਪਾਲਸੀ ਡਿਸਆਡਰ ਨਾਮ ਦੇ ਰੋਗ ਨਾਲ ਜੂਝ ਰਹੇ ਹਨ। ਇਸ ਰੋਗ ਕਾਰਨ ਕਾਦਰ ਖਾਨ ਦਾ ਦਿਮਾਗ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ। ਉਥੇ ਹੀ ਉਨ੍ਹਾਂ ਨੂੰ ਸਾਹ ਲੈਣ 'ਚ ਵੀ ਮੁਸ਼ਕਲ ਹੋ ਰਹੀ ਹੈ। ਕਾਦਰ ਖਾਨ ਦੇ ਬੇਟੇ ਸਰਫਰਾਜ ਮੁਤਾਬਕ, ਡਾਕਟਰਾਂ ਦੀ ਟੀਮ ਲਗਾਤਾਰ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖ ਰਹੀਆਂ ਹਨ। ਦੱਸ ਦੇਈਏ ਕਿ ਕਾਦਰ ਖਾਨ ਨੇ ਕਰੀਬ 300 ਫਿਲਮਾਂ 'ਚ ਕੰਮ ਕੀਤਾ ਹੈ। ਇਸ ਦੇ ਨਾਲ ਹੀ ਹਿੰਦੀ ਅਤੇ ਉਰਦੂ 'ਚ 250 ਫਿਲਮਾਂ ਦੇ ਡਾਇਲਾਗਜ਼ ਵੀ ਲਿਖੇ ਹਨ।