FacebookTwitterg+Mail

ਲੋਕਾਂ ਨੂੰ ਹਮੇਸ਼ਾ ਹਸਾਉਣ ਵਾਲੇ ਕਾਦਰ ਖਾਨ ਦੀਆਂ ਇਹ ਯਾਦਗਰ ਤਸਵੀਰਾਂ

kader khan
01 January, 2019 12:53:02 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਮਸ਼ਹੂਰ ਐਕਟਰ ਕਾਦਰ ਖਾਨ ਦਾ ਕੇਨੈਡਾ 'ਚ ਦਿਹਾਂਤ ਹੋ ਗਿਆ ਹੈ। ਲੰਬੇ ਸਮੇਂ ਤੋਂ ਬਿਮਾਰ ਕਾਦਰ ਖਾਨ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਉਨ੍ਹਾਂ ਦੇ ਬੇਟੇ ਸਰਫਰਾਜ ਖਾਨ ਵਲੋਂ ਹੀ ਕੀਤੀ ਗਈ ਹੈ।

Punjabi Bollywood Tadka

ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਕੈਨੇਡਾ 'ਚ ਹੀ ਕੀਤਾ ਜਾ ਰਿਹਾ ਹੈ। ਕਾਦਰ ਖਾਨ ਦੀ ਮੌਤ ਦੀ ਖਬਰ ਨਾਲ ਬਾਲੀਵੁੱਡ ਫਿਲਮ ਇੰਡਸਟਰੀ 'ਚ ਸੌਗ ਦੀ ਲਹਿਰ ਛਾ ਗਈ ਹੈ। ਦੱਸ ਦਈਏ ਕਿ ਕਾਦਰ ਖਾਨ ਲੰਬੇ ਸਮੇਂ ਤੋਂ ਬਿਮਾਰ ਸਨ।

Punjabi Bollywood Tadka

ਉਨ੍ਹਾਂ ਨੂੰ ਸਾਹ ਲੈਣ 'ਚ ਤਕਲੀਫ ਮਹਿਸੂਸ ਹੋ ਰਹੀ ਸੀ, ਜਿਸ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਰੈਗੂਲਰ ਵੈਂਟੀਲੇਟਰ ਤੋਂ ਹੱਟਾ ਜੇ ਬਾਈਪੈਪ ਵੈਂਟੀਲੇਟਰ 'ਤੇ ਰੱਖ ਦਿੱਤਾ ਸੀ।

Punjabi Bollywood Tadka
ਕਾਦਰ ਖਾਨ ਦੀ ਮੌਤ ਦੀ ਖਬਰ ਨਾਲ ਉਨ੍ਹਾਂ ਦੇ ਫੈਨਸ ਅਤੇ ਬਾਲੀਵੁੱਡ ਜਗਤ 'ਚ ਸੌਗ ਦੀ ਲਹਿਰ ਛਾ ਗਈ ਹੈ। ਉਨ੍ਹਾਂ ਨੇ ਬਾਲੀਵੁੱਡ 'ਚ 1973 'ਚ ਕਦਮ ਰੱਖਿਆ ਸੀ।  ਉਨ੍ਹਾਂ ਨੇ ਫਿਲਮ 'ਦਾਗ' ਦੇ ਨਾਲ ਫਿਲਮ ਇੰਡਸਟਰੀ 'ਚ ਪੈਰ ਰੱਖਿਆ ਸੀ ਅਤੇ ਆਪਣੇ ਕਰੀਅਰ 'ਚ ਉਨ੍ਹਾਂ ਨੇ 'ਵਿਲੇਨ', 'ਕਾਮੇਡੀ' ਸੀਰੀਅਸ ਹਰ ਤਰ੍ਹਾਂ ਦਾ ਕਿਰਦਾਰ ਨਿਭਾਇਆ ਸੀ। 

Punjabi Bollywood Tadka
ਕਾਦਰ ਖਾਨ ਦਾ ਜਨਮ 22 ਅਕਤੂਬਰ 1937 'ਚ ਅਫਗਾਨਿਸਤਾਨ ਦੇ ਕਾਬੁਲ 'ਚ ਹੋਇਆ ਸੀ। ਉਨ੍ਹਾਂ ਨੇ ਬਚਪਨ ਤੋਂ ਹੀ ਆਪਣੀ ਜ਼ਿੰਦਗੀ 'ਚ ਕਾਫੀ ਉਤਾਰ-ਚੜਾਅ ਦੇਖੇ ਸਨ।

Punjabi Bollywood Tadka

ਆਪਣੇ ਹੁਣ ਤੱਕ ਦੇ ਫਿਲਮੀ ਕਰੀਅਰ 'ਚ ਕਾਦਰ ਨੇ 300 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ ਸੀ। ਉਨ੍ਹਾਂ ਦੀ ਜੁਗਲਬੰਦੀ ਨੂੰ ਅਮਿਤਾਭ ਬੱਚਨ ਅਤੇ ਗੋਵਿੰਦਾ ਨਾਲ ਖਾਸ ਪਸੰਦ ਕੀਤਾ ਜਾਂਦਾ ਸੀ।

Punjabi Bollywood Tadka

ਸਾਲ 1982 'ਮੇਰੀ ਆਵਾਜ਼ ਸੁਣੋ' ਲਈ ਉਨ੍ਹਾਂ ਨੂੰ ਬੈਸਟ ਐਕਟਰ ਫਿਲਮਫੇਅਰ ਐਵਾਰਡ ਨਾਲ ਨਵਾਜਿਆ ਗਿਆ ਸੀ। ਜਦੋਂਕਿ ਉਹ 10 ਵਾਰ ਫਿਲਮਫੇਅਰ 'ਚ ਬੈਸਟ ਕਾਮੇਡੀਅਨ ਲਈ ਨਾਮੀਨੇਟ ਹੋਏ ਸਨ।

Punjabi Bollywood Tadka
ਦੱਸ ਦਈਏ ਕਿ ਦਿਲੀਪ ਕੁਮਾਰ ਹੀ ਸੀ, ਜੋ ਕਾਦਰ ਖਾਨ ਨੂੰ ਫਿਲਮਾਂ 'ਚ ਲੈ ਕੇ ਆਏ। ਚੰਗੇ ਲੇਖਕ ਹੋਣ ਕਾਰਨ ਉਨ੍ਹਾਂ ਨੇ ਕਈਂ ਹਿੱਟ ਫਿਲਮਾਂ ਦੇ ਡਾਈਲਾਗ ਲਿਖੇ ਸਨ। ਰਹਿੰਦੀ ਦੁਨੀਆ ਤੱਕ ਫਿਲਮੀ ਜਗਤ 'ਚ ਕਾਦਰ ਖਾਨ ਦਾ ਨਾਂ ਕਦਰ ਨਾਲ ਲਿਆ ਜਾਵੇਗਾ।

Punjabi Bollywood Tadka

Punjabi Bollywood Tadka

Punjabi Bollywood Tadka


Tags: Kader Khan Death Sarfaraz Khan Hum Ghar Parivaar Bol Radha Bol Main Khiladi Tu Anari Dulhe Raja Coolie No 1 Saajan Chale Sasural Sooryavamsham Judaai

Edited By

Sunita

Sunita is News Editor at Jagbani.