ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਮਸ਼ਹੂਰ ਐਕਟਰ ਕਾਦਰ ਖਾਨ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 81 ਸਾਲ ਦੀ ਸੀ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਬੇਟੇ ਵਲੋਂ ਕੀਤੀ ਗਈ ਹੈ। ਕਾਦਰ ਖਾਨ ਦੀ ਮੌਤ ਨਾਲ ਬਾਲੀਵੁੱਡ ਜਗਤ 'ਚ ਦੁੱਖ ਦੀ ਲਹਿਰ ਛਾਈ ਹੋਈ ਹੈ। ਕਾਦਰ ਖਾਨ ਦੀ ਮੌਤ 'ਤੇ ਸ਼ਕਤੀ ਕਪੂਰ ਨੇ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਲਿਖਿਆ, ''ਨਵੇਂ ਸਾਲ 'ਤੇ ਅਜਿਹੀ ਖਬਰ ਸੁਣ ਕੇ ਟੁੱਟ ਗਿਆ ਹਾਂ। ਬਹੁਤ ਕਾਦਰ ਖਾਨ ਨੂੰ ਮੈਂ ਗੁਰੂ ਮੰਨਦਾ ਸੀ। ਉਹ ਮੇਰੇ ਪਰਿਵਾਰ ਦਾ ਹੀ ਹਿੱਸਾ ਸੀ।''
ਸਾਲ 1977 'ਚ ਕਾਦਰ ਖਾਨ ਦੀ 'ਖੂਨ ਪਸੀਨਾ' ਅਤੇ 'ਪਰਵਰਿਸ਼' ਵਰਗੀਆਂ ਫਿਲਮਾਂ ਪ੍ਰਦਰਸ਼ਿਤ ਹੋਈਆਂ ਸਨ। ਇਨ੍ਹਾਂ ਫਿਲਮਾਂ ਦੀ ਸਫਲਤਾ ਤੋਂ ਬਾਅਦ ਕਾਦਰ ਖਾਨ ਨੂੰ ਕਈ ਚੰਗੀਆਂ ਫਿਲਮਾਂ ਦੇ ਪ੍ਰਸਤਾਵ ਮਿਲਣੇ ਸ਼ੁਰੂ ਹੋ ਗਏ ਸਨ। ਫਿਲਮ 'ਚ ਕਾਦਰ ਖਾਨ ਅਤੇ ਸ਼ਕਤੀ ਕਪੂਰ ਨੇ ਆਪਣੇ ਕਾਰਨਾਮਿਆਂ ਦੇ ਜ਼ਰੀਏ ਦਰਸ਼ਕਾਂ ਨੂੰ ਹਸਾਉਂਦੇ-ਹਸਾਉਂਦੇ ਲੋਟਪੋਟ ਕਰ ਦਿੱਤਾ ਸੀ। ਫਿਲਮ 'ਚ ਦਮਦਾਰ ਅਦਾਕਾਰੀ ਲਈ ਕਾਦਰ ਖਾਨ ਨੂੰ ਫਿਲਮ ਫੇਅਰ ਐਵਾਰਡ ਨਾਲ ਨਵਾਜਿਆ ਗਿਆ ਸੀ। ਕਾਦਰ ਖਾਨ ਦੇ ਸਿਨੇ ਕਰੀਅਰ 'ਚ ਉਨ੍ਹਾਂ ਦੀ ਜੋੜੀ ਸ਼ਕਤੀ ਕਪੂਰ ਨਾਲ ਕਾਫੀ ਪਸੰਦ ਕੀਤੀ ਗਈ। ਕਾਦਰ ਖਾਨ ਨੇ ਆਪਣੇ ਸਿਨੇ ਕਰੀਅਰ 'ਚ ਲਗਭਗ 300 ਫਿਲਮਾਂ 'ਚ ਅਦਾਕਾਰੀ ਦੇ ਜੌਹਰ ਦਿਖਾਏ ਸਨ।
ਦੱਸ ਦੇਈਏ ਕਿ ਕਾਦਰ ਖਾਨ ਲੰਬੇ ਸਮੇਂ ਤੋਂ ਬਿਮਾਰ ਸਨ। 16-17 ਹਫਤਿਆਂ ਤੋਂ ਕਾਦਰ ਖਾਨ ਹਸਪਤਾਲ 'ਚ ਹੀ ਦਾਖਲ ਸਨ। ਉਨ੍ਹਾਂ ਦਾ ਜਨਮ 22 ਅਕਤੂਬਰ 1937 'ਚ ਅਫਗਾਨਿਸਤਾਨ ਦੇ ਕਾਬੁਲ 'ਚ ਹੋਇਆ ਸੀ। ਕਾਦਰ ਖਾਨ ਨੇ ਅਪਣੀ ਗ੍ਰੈਜੁਏਸ਼ਨ ਦੀ ਪੜ੍ਹਾਈ ਉਸਮਾਨਿਆ ਯੂਨੀਵਰਸਿਟੀ ਤੋਂ ਪੂਰੀ ਕੀਤੀ ਸੀ। ਕਾਦਰ ਖਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਪ੍ਰੋਫੈਸਰ ਮੁੰਬਈ 'ਚ ਐਮ. ਐਸ. ਸੱਬੋ ਸਿਦਿੱਕ ਕਾਲਜ ਆਫ ਇੰਜੀਨਿਅਰਿੰਗ ਨਾਲ ਕੀਤੀ ਸੀ। ਇਸ ਦੌਰਾਨ ਕਾਦਰ ਖਾਨ ਕਾਲਜ 'ਚ ਆਯੋਜਿਤ ਨਾਟਕਾਂ ਦਾ ਹਿੱਸਾ ਲੈਣ ਲੱਗੇ।