FacebookTwitterg+Mail

B'Day Spl: ‘ਹਰਫਨਮੌਲਾ’ ਸਨ ਕਾਦਰ ਖਾਨ, 300 ਤੋਂ ਵਧੇਰੇ ਫਿਲਮਾਂ ’ਚ ਕੀਤਾ ਕੰਮ

kader khan birth anniversary
22 October, 2019 11:04:16 AM

ਮੁੰਬਈ(ਬਿਊਰੋ)— ਕਾਦਰ ਖਾਨ ਹਿੰਦੀ ਸਿਨੇਮਾ ਦਾ ਇਕ ਅਜਿਹਾ ਹੀਰਾ ਰਹੇ, ਜਿਸ ਦੀ ਚਮਕ ਸਦੀਆਂ ਤੱਕ ਬਣੀ ਰਹੇਗੀ। ਅੱਜ ਚਾਹੇ ਉਹ ਸਾਡੇ ਵਿਚਕਾਰ ਨਹੀਂ ਹਨ ਪਰ ਸਿਨੇਮਾ ਨੂੰ ਦਿੱਤਾ ਉਨ੍ਹਾਂ ਦਾ ਯੋਗਦਾਨ ਫਿਲਮਾਂ ਦੇ ਰੂਪ ’ਚ ਹਮੇਸ਼ਾ ਮੌਜੂਦ ਰਹੇਗਾ। ਕਾਦਰ ਖਾਨ ਨਾ ਸਿਰਫ ਇਕ ਵਧੀਆ ਐਕਟਰ ਸਨ, ਸਗੋਂ ਬੇਹਤਰੀਨ ਡਾਇਲਾਗ ਰਾਈਟਰ ਅਤੇ ਕਮੇਡੀਅਨ ਵੀ ਸਨ। ਅੱਜ ਉਨ੍ਹਾਂ ਦੀ ਬਰਥ ਐਨੀਵਰਸਰੀ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਕੁਝ ਦਿਲਚਸਪ ਲੱਗਾਂ ਬਾਰੇ ਦੱਸਾਂਗੇ। ਕਾਦਰ ਖਾਨ ਦਾ ਜਨਮ 22 ਅਕਤੂਬਰ 1937 ਵਿਚ ਅਫਗਾਨਿਸਤਾਨ ਦੇ ਕਾਬੁਲ ਵਿਚ ਹੋਇਆ ਸੀ। ਕਾਦਰ ਖਾਨ ਨੇ ਅਪਣੀ ਗ੍ਰੈਜੁਏਸ਼ਨ ਦੀ ਪੜ੍ਹਾਈ ਉਸਮਾਨਿਆ ਯੂਨੀਵਰਸਿਟੀ ਤੋਂ ਪੂਰੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਅਰਬੀ ਭਾਸ਼ਾ ਦੀ ਸਿੱਖਿਆ ਦੇਣ ਲਈ ਇਕ ਸੰਸਥਾਨ ਦੀ ਸਥਾਪਨਾ ਕਰਨ ਬਾਰੇ ਸੋਚਿਆ।
Punjabi Bollywood Tadka

ਕਰੀਅਰ ਦੀ ਸ਼ੁਰੂਆਤ

ਕਾਦਰ ਖਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਪ੍ਰੋਫੈਸਰ ਮੁੰਬਈ ਵਿਚ ਐਮ. ਐਸ. ਸੱਬੋ ਸਿਦਿੱਕ ਕਾਲਜ ਆਫ ਇੰਜੀਨਿਅਰਿੰਗ ਨਾਲ ਕੀਤੀ। ਇਸ ਦੌਰਾਨ ਕਾਦਰ ਖਾਨ ਕਾਲਜ ਵਿਚ ਆਯੋਜਿਤ ਨਾਟਕਾਂ ਦਾ ਹਿੱਸਾ ਲੈਣ ਲੱਗੇ। ਇਕ ਵਾਰ ਕਾਲਜ ਵਿਚ ਹੋ ਰਹੇ ਸਲਾਨਾ ਸਮਾਰੋਹ ਵਿਚ ਕਾਦਰ ਖਾਨ ਨੂੰ ਅਦਾਕਾਰੀ ਕਰਨ ਦਾ ਮੌਕਾ ਮਿਲਿਆ। ਇਸ ਸਮਾਰੋਹ ਵਿਚ ਅਦਾਕਾਰ ਦਿਲੀਪ ਕੁਮਾਰ ਕਾਦਰ ਖਾਨ ਦੇ ਅਦਾਕਾਰੀ ਤੋਂ ਕਾਫੀ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੂੰ ਆਪਣੀ ਫਿਲਮ 'ਸੰਗੀਨਾ' ਵਿਚ ਕੰਮ ਕਰਨ ਦਾ ਪ੍ਰਸਤਾਵ ਦਿੱਤਾ।
Punjabi Bollywood Tadka

300 ਤੋਂ ਜ਼ਿਆਦਾ ਫਿਲਮਾਂ ’ਚ ਕੀਤਾ ਕੰਮ

ਸਾਲ 1974 ਵਿਚ ਪ੍ਰਦਰਸ਼ਿਤ ਫਿਲਮ 'ਸਗੀਨਾ' ਤੋਂ ਬਾਅਦ ਕਾਦਰ ਖਾਨ ਫਿਲਮ ਇੰਡਸਟਰੀ ਵਿਚ ਆਪਣੀ ਪਛਾਣ ਬਣਾਉਣ ਲਈ ਸੰਘਰਸ਼ ਕਰਦੇ ਰਹੇ। ਇਸ ਦੌਰਾਨ ਉਨ੍ਹਾਂ ਦੀ ਫਿਲਮ 'ਦਿਲ ਦੀਵਾਨਾ', 'ਬੇਨਾਮ ਉਮਰ ਕੈਦ', 'ਅਨਾੜੀ' ਅਤੇ 'ਬੈਰਾਗ' ਵਰਗੀਆਂ ਫਿਲਮ ਪ੍ਰਦਰਸ਼ਿਤ ਹੋਈਆਂ ਪਰ ਇਨ੍ਹਾਂ ਫਿਲਮਾਂ ਤੋਂ ਉਨ੍ਹਾਂ ਨੂੰ ਕੁੱਝ ਖਾਸ ਫਾਇਦਾ ਨਹੀਂ ਮਿਲ ਪਾਇਆ। ਸਾਲ 1977 ਵਿਚ ਕਾਦਰ ਖਾਨ ਦੀ ਖੂਨ ਪਸੀਨਾ ਅਤੇ ਪਰਵਰਿਸ਼ ਵਰਗੀਆਂ ਫਿਲਮਾਂ ਪ੍ਰਦਰਸ਼ਿਤ ਹੋਈਆਂ। ਇਨ੍ਹਾਂ ਫਿਲਮਾਂ ਦੀ ਸਫਲਤਾ ਤੋਂ ਬਾਅਦ ਕਾਦਰ ਖਾਨ ਨੂੰ ਕਈ ਚੰਗੀਆਂ ਫਿਲਮਾਂ ਦੇ ਪ੍ਰਸਤਾਵ ਮਿਲਣੇ ਸ਼ੁਰੂ ਹੋ ਗਏ। ਫਿਲਮ ਵਿਚ ਕਾਦਰ ਖਾਨ ਅਤੇ ਸ਼ਕਤੀ ਕਪੂਰ ਨੇ ਆਪਣੇ ਕਾਰਨਾਮਿਆਂ ਦੇ ਜ਼ਰੀਏ ਦਰਸ਼ਕਾਂ ਨੂੰ ਹਸਾਉਂਦੇ-ਹਸਾਉਂਦੇ ਲੋਟਪੋਟ ਕਰ ਦਿੱਤਾ। ਫਿਲਮ ਵਿਚ ਦਮਦਾਰ ਅਦਾਕਾਰੀ ਦੇ ਲਈ ਕਾਦਰ ਖਾਨ ਨੂੰ ਫਿਲਮ ਫੇਅਰ ਐਵਾਰਡ ਨਾਲ ਨਵਾਜਿਆ ਗਿਆ। ਕਾਦਰ ਖਾਨ ਦੇ ਸਿਨੇ ਕਰੀਅਰ ਵਿਚ ਉਨ੍ਹਾਂ ਦੀ ਜੋੜੀ ਸ਼ਕਤੀ ਕਪੂਰ ਦੇ ਨਾਲ ਕਾਫੀ ਪਸੰਦ ਕੀਤੀ ਗਈ। ਕਾਦਰ ਖਾਨ ਨੇ ਆਪਣੇ ਸਿਨੇ ਕਰੀਅਰ ਵਿਚ ਲਗਭਗ 300 ਫਿਲਮਾਂ ਵਿੱਚ ਅਦਾਕਾਰੀ ਦੇ ਜੌਹਰ ਦਿਖਾਏ।
Punjabi Bollywood Tadka

ਹਰ ਭੂਮਿਕਾ ਲਈ ਢੁਕਵੇਂ ਬੈਠਦੇ ਸਨ ਕਾਦਰ ਖਾਨ

ਕਾਦਰ ਖਾਨ ਦੀ ਅਦਾਕਾਰੀ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਲਈ ਢੁੱਕਵੇਂ ਬੈਠਦੇ ਸਨ। ਫਿਲਮ 'ਕੁਲੀ' ਤੇ 'ਵਰਦੀ' ਵਿਚ ਇਕ ਕਰੂਰ ਖਲਨਾਇਕ ਦੀ ਭੂਮਿਕਾ ਹੋਵੇ ਜਾਂ ਫਿਰ ਕਰਜਾ ਚੁਕਾਉਣਾ ਹੋਵੇ ਜਿਸ ਤਰ੍ਹਾਂ 'ਜੈਸੀ ਕਰਨੀ ਵੈਸੀ ਭਰਨੀ' ਫਿਲਮ ਵਿਚ ਭਾਵੁਕ ਜਾਂ ਫਿਰ ਬਾਪ ਨੰਬਰੀ 'ਬੇਟਾ ਦਸ ਨੰਬਰੀ' ਅਤੇ 'ਪਿਆਰ ਕਾ ਦੇਵਤਾ' ਵਰਗੀਆਂ ਫਿਲਮਾਂ ਵਿਚ ਹਾਸਰਸ ਅਦਾਕਾਰੀ ਵਿਚ ਇਨ੍ਹਾਂ ਸਾਰੇ ਚਰਿੱਤਰਾਂ ਵਿਚ ਉਨ੍ਹਾਂ ਦਾ ਕੋਈ ਜਵਾਬ ਨਹੀਂ ਸੀ ਪਰ ਉਸ ਸਮੇਂ ਫਿਲਮ ਇੰਡਸਟਰੀ ਨੂੰ ਡੂੰਘਾ ਸਦਮਾ ਲੱਗਾ ਜਦੋਂ 2018 ’ਚ ਕਾਦਰ ਖਾਨ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ।
Punjabi Bollywood Tadka

Punjabi Bollywood Tadka
 


Tags: Kader KhanBirth AnniversaryDulhe RajaCoolieBaap Numbri Beta Dus NumbriBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari