ਜਲੰਧਰ (ਬਿਊਰੋ)— ਨੌਜਵਾਨ ਪੰਜਾਬੀ ਗਾਇਕ ਕਾਦਿਰ ਥਿੰਦ ਨੇ ਆਪਣੇ ਨਵੇਂ ਗੀਤ 'ਗੱਭਰੂ ਦਾ ਨਾਮ' ਦਾ ਪੋਸਟਰ ਰਿਲੀਜ਼ ਕੀਤਾ ਹੈ। ਇਸ ਪੋਸਟਰ 'ਚ ਕਾਦਿਰ ਦੀ ਜ਼ਬਰਦਸਤ ਲੁੱਕ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਨੂੰ ਰਵੀ ਰਾਜ ਨੇ ਲਿਖਿਆ ਹੈ ਤੇ ਮਿਊਜ਼ਿਕ ਗੌਰਵ ਦੇਵ ਤੇ ਕਾਰਤਿਕ ਦੇਵ ਨੇ ਦਿੱਤਾ ਹੈ। ਗੀਤ ਦੀ ਵੀਡੀਓ ਜੋਤ ਹਰਜੋਤ ਨੇ ਬਣਾਈ ਹੈ।
ਖਾਸ ਗੱਲ ਇਹ ਹੈ ਕਿ 'ਗੱਭਰੂ ਦਾ ਨਾਮ' ਗੀਤ ਲਈ ਕਾਦਿਰ ਨੇ ਗੀਤ ਦੀ ਟੀਮ ਨਾਲ -9 ਡਿਗਰੀ ਤਾਪਮਾਨ 'ਚ ਸ਼ੂਟਿੰਗ ਕੀਤੀ ਹੈ। ਗੀਤ ਅਰਮੇਨੀਆ ਦੇ ਗਿਊਮਰੀ 'ਚ ਸ਼ੂਟ ਕੀਤਾ ਗਿਆ ਹੈ ਤੇ ਇਸ ਜਗ੍ਹਾ 'ਤੇ ਸ਼ੂਟ ਹੋਣ ਵਾਲਾ ਇਹ ਪਹਿਲਾ ਪੰਜਾਬੀ ਗੀਤ ਹੈ।
ਕਾਦਿਰ ਨੇ ਦੱਸਿਆ ਕਿ 'ਗੱਭਰੂ ਦਾ ਨਾਮ' ਇਕ ਅਰਬਨ ਟੱਚ ਵਾਲਾ ਗੈਂਗਸਟਰ ਸਟਾਈਲ ਗੀਤ ਹੈ ਤੇ ਉਨ੍ਹਾਂ ਉਮੀਦ ਜਤਾਈ ਕਿ ਜਿਸ ਤਰ੍ਹਾਂ ਫੈਨਜ਼ ਨੇ ਉਨ੍ਹਾਂ ਦੇ 'ਰੌਂਦ' ਗੀਤ ਨੂੰ ਪਸੰਦ ਕੀਤਾ ਸੀ, ਉਸੇ ਤਰ੍ਹਾਂ ਇਸ ਗੀਤ ਨੂੰ ਵੀ ਬੇਹੱਦ ਪਿਆਰ ਦੇਣਗੇ।
ਪੰਜਾਬੀ ਗਾਇਕੀ 'ਚ ਨਵੇਂ-ਨਵੇਂ ਤਜਰਬੇ ਕਰਨ ਵਾਲੇ ਕਾਦਿਰ ਥਿੰਦ ਨੇ 'ਕਣਕ ਸੁਨਹਿਰੀ', 'ਐਂਡ ਜੱਟੀ', 'ਬੇਬੇ ਦੀ ਸੁਪੋਰਟ', '7 ਟੈਟੂ', 'ਸੋਹਣੇ ਮੁੱਖੜੇ' ਤੇ 'ਸ਼ੌਕੀ ਜੱਟ' ਵਰਗੇ ਚਰਚਿਤ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ। 7 ਜੂਨ ਨੂੰ ਇਹ ਗੀਤ ਯੂਟਿਊਬ 'ਤੇ ਵਾਈਟ ਹਿੱਲ ਮਿਊਜ਼ਿਕ ਦੇ ਚੈਨਲ 'ਤੇ ਰਿਲੀਜ਼ ਹੋਵੇਗਾ।