ਜਲੰਧਰ (ਬਿਊਰੋ)— 'ਗੱਲਾਂ ਮੁਕ ਜਾਣੀਆਂ' ਗੀਤ ਤੋਂ ਬਾਅਦ ਕਾਦਿਰ ਥਿੰਦ ਨੇ ਆਪਣੇ ਨਵੇਂ ਗੀਤ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਸੈੱਟ ਤੋਂ ਕਾਦਿਰ ਥਿੰਦ ਦੀਆਂ ਕੁਝ ਐਕਸਕਲੂਜ਼ਿਵ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਕਾਦਿਰ ਥਿੰਦ ਕੜੁੱਕਾ ਚਲਾਉਂਦੇ ਨਜ਼ਰ ਆ ਰਹੇ ਹਨ। ਗੀਤ ਦੀ ਸ਼ੂਟਿੰਗ ਨੰਦਪੁਰ ਕਨੌਰ ਵਿਖੇ ਹੋ ਰਹੀ ਹੈ। ਗੀਤ ਦਾ ਨਾਂ 'ਕਣਕ ਸੁਨਹਿਰੀ' ਹੈ, ਜਿਸ ਨੂੰ ਜੋਤ ਹਰਜੋਤ ਡਾਇਰੈਕਟ ਕਰ ਰਹੇ ਹਨ।

ਤਸਵੀਰਾਂ ਤੋਂ ਸਾਫ ਨਜ਼ਰ ਆ ਰਿਹਾ ਹੈ ਕਿ ਗੀਤ ਪੂਰੇ ਦੇਸੀ ਟੱਚ ਵਾਲਾ ਹੋਣ ਵਾਲਾ ਹੈ। ਕਾਦਿਰ ਥਿੰਦ ਨੇ ਕੁਰਤੇ-ਪਜਾਮੇ ਨਾਲ ਖੇਸੀ ਲੈ ਰੱਖੀ ਹੈ। ਉਮੀਦ ਕਰਦੇ ਹਾਂ ਕਿ ਕਾਦਿਰ ਥਿੰਦ ਦੇ ਫੈਨਜ਼ ਨੂੰ ਵੀ ਉਨ੍ਹਾਂ ਦਾ ਇਹ ਨਵਾਂ ਲੁੱਕ ਤੇ ਗੀਤ ਬੇਹੱਦ ਪਸੰਦ ਆਵੇਗਾ। ਦੱਸਣਯੋਗ ਹੈ ਕਿ ਕਾਦਿਰ ਥਿੰਦ ਦਾ ਆਖਰੀ ਰਿਲੀਜ਼ ਹੋਇਆ ਗੀਤ 'ਗੱਲਾਂ ਮੁਕ ਜਾਣੀਆਂ' ਸੀ, ਜਿਸ ਨੂੰ ਹੁਣ ਤਕ ਯੂਟਿਊਬ 'ਤੇ 65 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।