FacebookTwitterg+Mail

ਕੈਲਾਸ਼ ਖੇਰ ਨਾਲ ਪੀ. ਐੱਸ. ਛੱਤਵਾਲ ਨੇ ਸੈਲੀਬ੍ਰੇਟ ਕੀਤਾ 'ਕੈਲਾਸ਼ਾ' ਦਾ ਇਕ ਦਹਾਕਾ

kailash kher
30 April, 2017 10:32:33 AM
ਮੁੰਬਈ— ਮਾਰਟਿਨ ਲੂਥਰ ਨੇ ਕਿਹਾ ਸੀ ਕਿ ਦੁਨੀਆ 'ਚ ਰੱਬ ਦੇ ਵਚਨ ਤੋਂ ਬਾਅਦ ਸਭ ਤੋਂ ਮਹਾਨ ਸੰਗੀਤ ਦੀ ਕਲਾ ਹੈ ਅਤੇ ਇਹ ਗੱਲ ਕੈਲਾਸ਼ ਖੇਰ ਵਰਗੇ ਸੰਗੀਤਕਾਰ ਅਤੇ ਉਨ੍ਹਾਂ ਦੇ ਸੰਗੀਤ ਬੈਂਡ 'ਕੈਲਾਸ਼ਾ' ਨੇ ਸੱਚ ਸਾਬਿਤ ਕੀਤੀ ਹੈ। ਪਿਛਲੇ ਇਕ ਦਹਾਕੇ ਤੋਂ ਯਾਦਗਾਰ ਪ੍ਰੋਗਰਾਮ ਕੈਲਾਸ਼ਾ ਆਯੋਜਿਤ ਕਰ ਰਹੇ ਕੈਲਾਸ਼ ਖੇਰ ਮੰਥਨ ਕਰ ਕੇ ਸੰਗੀਤ ਦੇ ਰਸਤੇ 'ਤੇ ਤੁਰਨਾ ਲਗਾਤਾਰ ਜਾਰੀ ਰੱਖੇ ਹੋਏ ਹਨ। ਕੈਲਾਸ਼ ਖੇਰ ਦੇ ਪ੍ਰੋਗਰਾਮ ਕੈਲਾਸ਼ਾ ਦੇ ਸਫਲਤਾਪੂਰਵਕ ਇਕ ਦਹਾਕਾ ਪੂਰਾ ਹੋਣ ਅਤੇ ਉਨ੍ਹਾਂ ਨੂੰ ਮਿਲੇ ਪਦਮਸ਼੍ਰੀ ਐਵਾਰਡ ਮੌਕੇ ਟਾਰਕ ਫਾਰਮਾ ਦੇ ਐੱਮ. ਡੀ. ਅਤੇ ਚੇਅਰਮੈਨ ਪੀ. ਐੱਸ ਛੱਤਵਾਲ ਅਤੇ ਫਿਲਮੀ ਕ੍ਰੀੜਾ ਪ੍ਰੋਡਕਸ਼ਨ ਪ੍ਰਾ. ਲਿਮ ਨੇ ਇਕ ਯਾਦਗਾਰ ਪ੍ਰੋਗਰਾਮ ਦਾ ਆਯੋਜਨ ਕੀਤਾ ਜਿਸ 'ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਅੰਮ੍ਰਿਤਾ ਫੜਨਵੀਸ ਆਦਿ ਹਾਜ਼ਰ ਸਨ। ਫੜਨਵੀਸ ਨੇ ਕੈਲਾਸ਼ ਖੇਰ ਨੂੰ ਮਿਲੇ ਪਦਮਸ਼੍ਰੀ ਐਵਾਰਡ ਅਤੇ ਉਨ੍ਹਾਂ ਦੇ ਬੈਂਡ ਕੈਲਾਸ਼ਾ ਨੂੰ ਇਕ ਦਹਾਕਾ ਪੂਰਾ ਹੋਣ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਪੁਰਸਕਾਰ ਆਮ ਤੌਰ 'ਤੇ ਆਪਣੇ ਕੰਮ ਤੋਂ ਰਿਟਾਇਰ ਹੋਣ ਤੋਂ ਬਾਅਦ ਦਿੱਤਾ ਜਾਂਦਾ ਹੈ। ਛੱਤਵਾਲ ਨੇ ਕਿਹਾ ਕਿ ਜਗਜੀਤ ਸਿੰਘ ਦੇ ਦਿਹਾਂਤ ਤੋਂ ਬਾਅਦ ਟੋਰੈਕਸ ਕਫ ਸਿਰਪ ਦੇ ਪ੍ਰਚਾਰ ਲਈ ਕੈਲਾਸ਼ ਖੇਰ ਦੇ ਮਿਲਣ ਨਾਲ ਉਨ੍ਹਾਂ ਦੀ ਕਮੀ ਪੂਰੀ ਹੋ ਗਈ। ਉਨ੍ਹਾਂ ਕਿਹਾ ਕਿ ਮਨੁੱਖਤਾ ਨੂੰ ਬਚਾਉਣ ਅਤੇ ਉਨ੍ਹਾਂ ਦੇ ਇਲਾਜ ਲਈ ਅਸੀਂ ਕਾਰੋਬਾਰ ਚਲਾ ਰਹੇ ਹਾਂ।

Tags: Kailash KherKailasaDevendra FadnavisAlka YagnikUdit NarayanPaponMithoonਕੈਲਾਸ਼ ਖੇਰਕੈਲਾਸ਼ਾ