ਮੁੰਬਈ— ਦੇਸ਼ ਦੇ ਮੰਨੇ-ਪ੍ਰਮੰਨੇ ਗਾਇਕ ਤੇ ਸੰਗੀਤਕਾਰ ਕੈਲਾਸ਼ ਖੇਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਉਸ ਦੇ 44ਵੇਂ ਜਨਮਦਿਨ 'ਤੇ ਵਧਾਈ ਮਿਲਣ ਕਾਰਨ ਬੇਹੱਦ ਖੁਸ਼ ਤੇ ਰੋਮਾਂਚਿਤ ਹਨ। ਕੈਲਾਸ਼ ਸ਼ੁੱਕਰਵਾਰ ਨੂੰ 44 ਸਾਲ ਦੇ ਹੋ ਗਏ ਤੇ ਇਸ ਮੌਕੇ ਉਨ੍ਹਾਂ ਨੇ ਪਿਛਲੇ ਸਾਲ ਦੇ ਆਪਣੇ ਸਿੰਗਲ ਟਰੈਕ 'ਭੋਲੇ ਚਲੇ' ਦੀ ਵੀਡੀਓ ਵੀ ਲਾਂਚ ਕੀਤੀ ਹੈ।
'ਸਈਆਂ', 'ਅੱਲ੍ਹਾ ਕੇ ਬੰਦੇ ਹਸਤੇ' ਤੇ ਕਈ ਸ਼ਾਨਦਾਰ ਗੀਤ ਗਾਉਣ ਵਾਲੇ ਕੈਲਾਸ਼ ਖੇਰ ਨੇ ਸ਼ਨੀਵਾਰ ਰਾਤ ਇੰਸਟਾਗ੍ਰਾਮ 'ਤੇ ਨਰਿੰਦਰ ਮੋਦੀ ਵਲੋਂ ਸਾਈਨ ਗ੍ਰੀਟਿੰਗ ਕਾਰਡ ਦੀ ਤਸਵੀਰ ਸ਼ੇਅਰ ਕੀਤੀ। ਪੀ. ਐੱਮ. ਮੋਦੀ ਵਲੋਂ ਭੇਜੇ ਗਏ ਇਸ ਕਾਰਡ 'ਤੇ ਲਿਖਿਆ ਸੀ, 'ਡੀਅਰ ਕੈਲਾਸ਼, ਭਗਵਾਨ ਤੁਹਾਨੂੰ ਖੁਸ਼ੀ ਤੇ ਖੁਸ਼ਹਾਲੀ ਦੇਵੇ! ਤੁਹਾਨੂੰ ਜਨਮਦਿਨ ਦੀ ਵਧਾਈ।'
ਮੋਦੀ ਵਲੋਂ ਮਿਲੀ ਇਸ ਵਧਾਈ ਤੋਂ ਬੇਹੱਦ ਖੁਸ਼ ਕੈਲਾਸ਼ ਨੇ ਤਸਵੀਰ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, 'ਸਾਡੇ ਲੱਖਾਂ ਸ਼ੁਭਚਿੰਤਕਾਂ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵੀ ਮੈਨੂੰ ਜਨਮਦਿਨ ਤੇ ਸਾਡੀ ਨਵੀਂ ਵੀਡੀਓ 'ਭੋਲੇ ਚਲੇ' ਦੇ ਲਾਂਚ ਦੀ ਵਧਾਈ ਦਿੱਤੀ। ਤੁਹਾਡੇ ਪਿਆਰ ਤੇ ਸ਼ੁਭਕਾਮਨਾਵਾਂ ਲਈ ਬੇਹੱਦ ਧੰਨਵਾਦ।'