FacebookTwitterg+Mail

ਕੈਲਾਸ਼ ਖੇਰ ਦੀ ਸਫਲਤਾ ਪਿੱਛੇ ਲੁੱਕਿਆ ਲੰਬਾ ਸੰਘਰਸ਼, ਅੱਜ ਹੈ ਸੁਰਾਂ ਦੇ ਸਰਤਾਜ

kailash kher
07 July, 2018 11:14:42 AM

ਮੁੰਬਈ (ਬਿਊਰੋ)— ਕੈਲਾਸ਼ ਖੇਰ ਅੱਜ ਇਕ ਮਸ਼ਹੂਰ ਸਿੰਗਰ ਹਨ। ਪਲੇ ਬੈਕ ਸਿੰਗਿੰਗ ਤੋਂ ਲੈ ਕੇ ਆਪਣੇ ਮਿਊਜ਼ਿਕ ਕੰਸਰਟ ਤੱਕ ਉਨ੍ਹਾਂ ਨੇ ਕਾਫੀ ਨਾਮ ਕਮਾਇਆ ਹੈ। ਕੈਲਾਸ਼ ਖੇਰ ਦਾ ਜਨਮ 7 ਜੁਲਾਈ 1973 ਨੂੰ ਹੋਇਆ ਸੀ। ਅੱਜ ਉਹ ਆਪਣਾ 45 ਵਾਂ ਜਨਮਦਿਨ ਮਨਾ ਰਹੇ ਹੈ। ਖੇਰ ਦੀ ਸਫਲਤਾ ਦੇ ਪਿੱਛੇ ਲੰਬਾ ਸੰਘਰਸ਼ ਵੀ ਲੁੱਕਿਆ ਹੈ। ਉਹ ਇਕ ਸਮੇਂ 'ਤੇ ਇਨ੍ਹੇ ਤਣਾਅ ਵਿਚ ਆ ਗਏ ਸਨ ਕਿ ਉਨ੍ਹਾਂ ਨੇ ਆਪਣੀ ਜਾਨ ਲੈਣ ਤੱਕ ਲੈਣ ਦੀ ਕੋਸ਼ਿਸ਼ ਕੀਤੀ।
Image result for kailash kher
ਕੈਲਾਸ਼ ਖੇਰ ਸਿੰਗਰ ਬਣਨ ਤੋਂ ਪਹਿਲਾਂ ਦਿੱਲੀ 'ਚ ਐਕਸਪੋਰਟ ਦਾ ਬਿਜ਼ਨੈੱਸ ਕਰਦੇ ਸਨ। ਉਨ੍ਹਾਂ ਨੇ 14 ਸਾਲ ਦੀ ਉਮਰ ਵਿਚ ਆਪਣਾ ਮੇਰਠ ਦਾ ਘਰ ਛੱਡ ਦਿੱਤਾ ਸੀ। ਉਨ੍ਹਾਂ ਨੇ ਇਸ ਤੋਂ ਬਾਅਦ ਕਈ ਕੰਮ ਕੀਤੇ। ਉਹ ਜੋਤਿਸ਼ ਅਤੇ ਕਰਮਕਾਂਡ ਸਿੱਖਣ ਰਿਸ਼ੀ‍ਕੇਸ਼ ਤੱਕ ਚਲੇ ਗਏ ਸਨ। ਇਸ ਤੋਂ ਬਾਅਦ ਖੁਦ ਦਾ ਬਿਜ਼ਨੈੱਸ ਕੀਤਾ।
Image result for kailash kher
ਜਦੋਂ ਕੈਲਾਸ਼ ਖੇਰ ਨੂੰ ਇਨਾਂ ਕੰਮਾਂ 'ਚ ਸਫਲਤਾ ਨਾ ਮਿਲੀ ਤਾਂ ਉਹ ਤਣਾਅ 'ਚ ਆ ਗਏ। ਇਕ ਰੋਜ ਉਨ੍ਹਾਂ ਨੇ ਨਦੀ 'ਚ ਛਾਲ ਲਗਾ ਦਿੱਤੀ ਸੀ ਪਰ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਨੂੰ ਬਚਾ ਲਿਆ। ਕੈਲਾਸ਼ ਖੇਰ ਨੇ ਇਕ ਇੰਟਰਵਿਊ 'ਚ ਕਿਹਾ ਸੀ,''ਬਿਜ਼ਨੈੱਸ 'ਚ ਭਾਰੀ ਨੁਕਸਾਨ ਅਤੇ ਸੁਪਨਿਆਂ ਦੇ ਸ਼ਹਿਰ (ਮੁੰਬਈ) ਜਾਣ ਤੋਂ ਬਾਅਦ ਸੰਜੋਗ ਨਾਲ ਗਾਇਕ ਬਣ ਗਿਆ।''
Image result for kailash kher
ਕੈਲਾਸ਼ ਨੇ ਕਿਹਾ,''ਗਾਇਕੀ ਤੋਂ ਪਹਿਲਾਂ ਮੈਂ ਬਿਜ਼ਨੈੱਸ ਕਰ ਰਿਹਾ ਸੀ। ਇਕ ਸਮਾਂ ਅਜਿਹਾ ਵੀ ਸੀ ਜਦੋਂ ਮੇਰੇ ਕੋਲੋ ਕੁਝ ਨਾ ਰਿਹਾ ਅਤੇ ਮੈਂ ਆਤਮਹੱਤਿਆ ਕਰਨਾ ਚਾਹੁੰਦਾ ਸੀ।'' ਉਨ੍ਹਾਂ ਨੇ ਕਿਹਾ,''ਜੋ ਕੁਝ ਵੀ ਮੈਂ ਅੱਜ ਹਾਸਿਲ ਕੀਤਾ ਹੈ। ਉਸ ਵਿਚ ਮੁੰਬਈ ਦੇ ਮੇਰੇ ਇਕ ਦੋਸਤ ਅਤੇ ਭਗਵਾਨ ਨੇ ਮੇਰੀ ਮਦਦ ਕੀਤੀ ਹੈ। ਇਸ ਕਾਨਰ ਮੇਰਾ ਗੀਤ 'ਅੱਲ੍ਹਾ ਦੇ ਬੰਦੇ' ਸੰਭਵ ਹੋਇਆ ਅਤੇ ਇਸ ਤੋਂ ਬਾਅਦ ਮੇਰੀ ਪੂਰੀ ਜ਼ਿੰਦਗੀ ਬਦਲ ਗਈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਫਿਰ ਤੋਂ ਇਕ ਚੰਗੀ ਜ਼ਿੰਦਗੀ ਬਿਤਾ ਸਕਾਂਗਾ।''
Image result for kailash kher
ਬਿਜ਼ਨੈੱਸ ਡੁੱਬ ਜਾਣ ਤੋਂ ਬਾਅਦ ਕੈਲਾਸ਼ ਨੇ ਬੱਚਿਆਂ ਨੂੰ ਮਿਊਜ਼ਿਕ ਟਿਊਸ਼ਨ ਦੇਣਾ ਸ਼ੁਰੂ ਕਰ ਦਿੱਤਾ ਸੀ।  2001 ਵਿਚ ਦਿੱਲੀ ਯੂਨੀਵਰਸਿਟੀ ਤੋਂ ਪੜਾਈ ਕਰਨ ਤੋਂ ਬਾਅਦ ਕੈਲਾਸ਼ ਖੇਰ ਮੁੰਬਈ ਆ ਗਏ। ਖਾਲੀ ਜੇਬ ਅਤੇ ਘਸੀ ਹੋਈ ਚੱਪਲ ਪਹਿਨੇ ਸੰਘਰਸ਼ ਕਰ ਰਹੇ ਕੈਲਾਸ਼ ਵਿਚ ਸੰਗੀਤ ਲਈ ਕਮਾਲ ਦਾ ਜਨੂਨ ਸੀ।  ਉਦੋਂ ਇਕ ਦਿਨ ਉਨ੍ਹਾਂ ਦੀ ਮੁਲਾਕਾਤ ਸੰਗੀਤਕਾਰ ਰਾਮ ਸੰਪਤ ਨਾਲ ਹੋਈ। ਉਨ੍ਹਾਂ ਨੇ ਕੈਲਾਸ਼ ਨੂੰ ਕੁਝ ਰੇਡੀਓ ਜਿੰਗਲ ਗੀਤ ਦਾ ਮੌਕਾ ਦਿੱਤਾ ਅਤੇ ਫਿਰ ਕਹਿੰਦੇ ਹਨ ਨਹੀਂ ਕਿ ਪ੍ਰਤੀਭਾ ਦੇ ਪੈਰ ਹੁੰਦੇ ਹਨ, ਉਹ ਆਪਣੀ ਮੰਜ਼ਿਲ ਤਲਾਸ਼ ਹੀ ਲੈਂਦਾ ਹੈ।
Image result for kailash kher
ਦੱਸ ਦੇਈਏ ਕਿ ਕੈਲਾਸ਼ ਖੇਰ ਦਾ ਇਕ ਬੈਂਡ ਵੀ ਹੈ 'ਕੈਲਾਸਾ'। ਇਸ ਦੇ ਬੈਨਰ ਤਲੇ ਕੈਲਾਸ਼ ਹੁਣ ਤਕ ਚਾਰ ਐਲਬਮ ਰਿਲੀਜ਼ ਕਰ ਚੁੱਕੇ ਹਨ। 'ਕੈਲਾਸਾ' (2006), 'ਝੂਮੋ ਰੇ' (2007), 'ਚਾਂਦਨ ਮੇਂ' (2009)  ਅਤੇ 'ਰੰਗੀਲੇ'(2012)। ਮੁੰਬਈ ਦੇ ਸੰਗੀਤਕਾਰ ਭਰਾ ਨਿਰੇਸ਼ ਅਤੇ ਪਰੇਸ਼ ਕਾਮਤ ਇਸ ਬੈਂਡ ਵਿਚ ਕੈਲਾਸ਼ ਨਾਲ ਹਨ। ਇਹ ਦੋਵੇਂ ਪਹਿਲਾਂ 'ਬੰਬੇ ਬਲੈਕ' ਬੈਂਡ ਨਾਲ ਜੁੜੇ ਹੋਏ ਸਨ। ਹਾਲ ਹੀ ਵਿਚ ਕੈਲਾਸ਼ ਖੇਰ ਨੇ ਆਪਣਾ ਨਵਾਂ ਗੀਤ 'ਭੋਲੇ ਚਲੇ' ਰਿਲੀਜ਼ ਕੀਤਾ ਹੈ। ਇਸ ਗੀਚ ਨੂੰ 'ਕੈਲਾਸਾ ਸਟੂਡੀਓ' ਵਲੋਂ ਹੀ ਤਿਆਰ ਕੀਤਾ ਗਿਆ ਹੈ।


Tags: Kailash KherHappy BirthdayMusic ComposerKailasaJhoomo ReChaandan Mein

Edited By

Manju

Manju is News Editor at Jagbani.