FacebookTwitterg+Mail

#MeToo ਦਾ ਅਸਰ, ਰਾਜਸਥਾਨ ਸਰਕਾਰ ਵਲੋਂ ਕੈਲਾਸ਼ ਖੇਰ ਦੀ ਮਿਊਜ਼ਿਕ ਈਵੈਂਟ ਤੋਂ ਛੁੱਟੀ

kailash kher
28 October, 2018 04:34:09 PM

ਮੁੰਬਈ (ਬਿਊਰੋ)— ਗਾਇਕ ਕੈਲਾਸ਼ ਖੇਰ 'ਤੇ ਪਿਛਲੇ ਦਿਨੀ ਯੌਨ ਸ਼ੋਸ਼ਣ ਦੇ ਗੰਭੀਰ ਇਲਜ਼ਾਮ ਲਾਏ ਗਏ ਸਨ। ਇਕ ਤੋਂ ਬਾਅਦ ਇਕ ਉਨ੍ਹਾਂ 'ਤੇ ਕਈ ਮਹਿਲਾਵਾਂ ਨੇ ਇਲਜ਼ਾਮ ਲਾਏ। ਇਸ ਤੋਂ ਬਾਅਦ ਕੈਲਾਸ਼ ਖੇਰ ਨੂੰ ਉਦੈਪੁਰ 'ਚ ਦੀਵਾਲੀ 'ਤੇ ਹੋਣ ਵਾਲੇ ਮਿਊਜ਼ਿਕ ਈਵੈਂਟ ਤੋਂ ਹਟਾ ਦਿੱਤਾ ਗਿਆ ਹੈ। ਉਦੈਪੁਰ 'ਚ 30 ਅਕਤੂਬਰ ਨੂੰ ਦੀਵਾਲੀ ਮੌਕੇ ਮਿਊਜ਼ਿਕ ਈਵੈਂਟ ਰੱਖਿਆ ਗਿਆ ਹੈ। ਇਸ 'ਚ ਕੈਲਾਸ਼ ਖੇਰ ਨੂੰ ਗਾਇਕੀ ਲਈ ਸੱਦਾ ਭੇਜਿਆ ਗਿਆ ਸੀ ਪਰ ਜਦੋਂ ਉਨ੍ਹਾਂ 'ਤੇ ਯੌਨ ਸ਼ੋਸ਼ਣ ਦੇ ਗੰਭੀਰ ਇਲਜ਼ਾਮ ਲੱਗੇ ਤਾਂ ਆਯੋਜਕਾਂ ਨੇ ਉਨ੍ਹਾਂ ਨੂੰ ਈਵੈਂਟ ਤੋਂ ਹਟਾ ਦਿੱਤਾ।

ਮੀਡੀਆ ਨਾਲ ਗੱਲਬਾਤ ਦੌਰਾਨ ਉਦੈਪੁਰ ਦੇ ਮੇਅਰ ਚੰਦਰ ਸਿੰਘ ਕੋਠਾਰੀ ਨੇ ਕਿਹਾ, ''ਇਹ ਸਰਕਾਰੀ ਸਮਾਰੋਹ ਹੈ। ਅਸੀਂ ਨਹੀਂ ਚਾਹੁੰਦੇ ਕਿ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਹੋਵੇ। ਕੈਲਾਸ਼ ਖੇਰ 'ਤੇ ਲੱਗੇ ਇਲਜ਼ਾਮਾਂ ਦੀ ਖਬਰ ਸੁਣ ਕੇ ਅਸੀਂ ਉਨ੍ਹਾਂ ਨੂੰ ਸਮਾਰੋਹ ਤੋਂ ਵੱਖ ਕਰਨ ਦਾ ਫੈਸਲਾ ਲਿਆ। ਹੁਣ ਉਨ੍ਹਾਂ ਦੀ ਜਗ੍ਹਾ ਗਾਇਕ ਦਰਸ਼ਨ ਰਾਵਲ ਪੇਸ਼ਕਾਰੀ ਦੇਣਗੇ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਗਾਇਕਾ ਸੋਨਾ ਮਹਾਪਾਤਰਾ ਤੋਂ ਬਾਅਦ ਇਕ ਹੋਰ ਮਹਿਲਾ ਨੇ ਕੈਲਾਸ਼ ਖੇਰ 'ਤੇ ਯੌਨ ਸ਼ੋਸ਼ਣ ਦੇ ਗੰਭੀਰ ਇਲਜ਼ਾਮ ਲਾਏ ਸਨ। ਇਲਜ਼ਾਮ ਲਗਾਉਣ ਵਾਲੀ ਮਹਿਲਾ ਕੈਲਾਸ਼ ਖੇਰ ਦੀ ਪਰਿਵਾਰਕ ਦੋਸਤ ਸੀ। ਜਾਣਕਾਰੀ ਮੁਤਾਬਕ ਮਹਿਲਾ ਨੇ ਆਪਣੇ ਨਾਂ ਦਾ ਖੁਲਾਸਾ ਨਹੀਂ ਕੀਤੇ ਜਾਣ ਦੀ ਇੱਛਾ ਜ਼ਾਹਰ ਕੀਤੀ। ਇਲਜ਼ਾਮ ਲਾਇਆ ਗਿਆ ਸੀ ਕਿ 2004 'ਚ ਕੈਲਾਸ਼ ਨੇ ਉਸ 'ਤੇ ਦੁਰ-ਵਿਵਹਾਰ ਕਰਨ ਦੀ ਕੋਸ਼ਿਸ਼ ਕੀਤੀ ਸੀ।


Tags: Kailash Kher Event Metoo Sexual Harassment Sona Mohapatra Music Composer

Edited By

Kapil Kumar

Kapil Kumar is News Editor at Jagbani.