FacebookTwitterg+Mail

ਕੈਲਾਸ਼ ਖੇਰ ਦੇਣਗੇ ਸ਼ਹੀਦ ਪਰਿਵਾਰ ਨੂੰ 10 ਲੱਖ ਰੁਪਏ ਦੀ ਮਦਦ

kailash kher to give help to shaheed family
16 February, 2019 04:05:05 PM

ਜਲੰਧਰ(ਬਿਊਰੋ)— ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ ਕਈ ਜਵਾਨ ਸ਼ਹੀਦ ਹੋ ਗਏ ਹਨ। ਅਜਿਹੇ 'ਚ ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲੇ 'ਚ ਚੱਲ ਰਹੇ ਮਹਾ ਉਤਸਵ 'ਚ ਪ੍ਰਦਰਸ਼ਨ ਦੇਣ ਆਏ ਬਾਲੀਵੁੱਡ ਦੇ ਮਸ਼ਹੂਰ ਸਿੰਗਰ ਕੈਲਾਸ਼ ਖੇਰ ਪੁਲਵਾਮਾ ਅਟੈਕ 'ਚ ਸ਼ਹੀਦ ਹੋਏ ਵਿਜੇ ਮੌਰਿਆ ਦੇ ਪਿੰਡ ਜਾਣਗੇ। ਕੈਲਾਸ਼ ਉਨ੍ਹਾਂ ਦੇ ਪਰਿਵਾਰ ਨਾਲ ਵੀ ਮਿਲਣਗੇ ਅਤੇ ਉਨ੍ਹਾਂ ਦੀ ਪਤਨੀ ਨੂੰ ਆਪਣੇ ਵੱਲੋਂ 10 ਲੱਖ ਰੁਪਏ ਦੀ ਮਦਦ ਦੇਣਗੇ।

ਦੱਸ ਦੇਈਏ ਕਿ ਦੇਵਰੀਆ 'ਚ ਦੇਵਰੀਆ ਮਹਾ ਉਤਸਵ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਇਸ ਵਿਚਕਾਰ ਪ੍ਰੋਗਰਾਮ ਕਰਨ ਲਈ ਕੈਲਾਸ਼ ਖੇਰ ਪਹੁੰਚੇ ਹਨ। ਦੇਵਰੀ‍ਆ ਦੇ ਜ਼ਿਲਾ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀ ਹਮਲੇ ਕਾਰਨ ਦੇਵਰੀਆ ਮਹਾ ਉਤਸਵ 'ਚ ਸੱਭਿਆਚਾਰਕ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ ਪਰ ਕੈਲਾਸ਼ ਖੇਰ ਦਾ ਵਿਜੇ ਮੌਰਿਆ ਦੇ ਪਿੰਡ ਜਾਣ ਦਾ ਪ੍ਰੋਗਰਾਮ ਤੈਅ ਹੈ। ਉਹ ਪਿੰਡ ਜਾ ਕੇ ਉਨ੍ਹਾਂ ਦੇ ਦੁੱਖੀ ਪਰਿਵਾਰ ਵਾਲਿਆਂ ਨਾਲ ਮਿਲਣਗੇ ਅਤੇ ਆਪਣੇ ਵੱਲੋਂ ਯੋਗਦਾਨ ਦੇਣਗੇ। ਡੀਐੱਮ ਅਮਿਤ ਕਿਸ਼ੋਰ ਨੇ ਦੱਸਿਆ ਕਿ ਕੈਲਾਸ਼ ਖੇਰ ਤੋਂ ਇਲਾਵਾ ਜ਼ਿਲਾ ਅਧਿਕਾਰੀ ਅਤੇ ਕਰਮਚਾਰੀ ਇਕ ਦਿਨ ਦੀ ਤਨਖਾਹ ਸ਼ਹੀਦ ਪਰਿਵਾਰ ਨੂੰ ਦੇ ਕੇ ਉਨ੍ਹਾਂ ਦੀ ਮਦਦ ਕਰਨਗੇ।


Tags: Kailash Kher Pulwama Terror Attack10 Lakh Bollywood Celebrity News ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.