FacebookTwitterg+Mail

ਨੰਨ੍ਹੇ ਤੈਮੂਰ ਨਾਲ ਰਣਵਿਜੈ ਦੀ ਕਿਊਟ ਬੇਟੀ ਦੀ ਤਸਵੀਰ ਵਾਇਰਲ, ਲੰਡਨ 'ਚ ਹੋਈ ਦੋਹਾਂ ਦੀ ਮੁਲਾਕਾਤ

kainaat and taimur ali khan
27 June, 2018 04:30:13 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਤੇ ਸੈਫ ਅਲੀ ਖਾਨ ਦੇ ਨਵਾਬਜਾਦੇ ਨੰਨ੍ਹੇ ਤੈਮੂਰ ਅਲੀ ਖਾਨ ਇੰਨੀ ਲੰਡਨ 'ਚ ਇੰਜੁਆਏ ਕਰ ਰਹੇ ਹਨ। ਉਹ ਕਦੇ ਪ੍ਰੈੱਸ 'ਚ ਬੈਠ ਕੇ ਸੈਰ ਸਪਾਟਾ ਕਰਦੇ ਹਨ ਤੇ ਕਦੇ ਪਰਿਵਾਰ ਵਾਲਿਆਂ ਨਾਲ ਪਾਰਟੀ ਕਰਦਾ ਨਜ਼ਰ ਆਉਂਦਾ ਹੈ। ਹਾਲ ਹੀ 'ਚ ਤੈਮੂਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਟੀ. ਵੀ. ਦੇ ਮਸ਼ਹੂਰ ਐਕਟਰ ਦੀ ਬੇਟੀ ਨਾਲ ਮਸਤੀ ਕਰਦਾ ਨਜ਼ਰ ਆ ਰਿਹਾ ਹੈ।
Punjabi Bollywood Tadka
ਲੰਡਨ ਦਾ ਚਿੜੀਆ ਘਰ ਘੁੰਮਣ ਗਿਆ ਸੀ ਤੈਮੂਰ 
ਰਿਐਲਿਟੀ ਸ਼ੋਅ 'ਰੋਡੀਜ਼' ਫੇਮ ਰਣਵਿਜੈ ਸਿੰਘ ਦੀ ਬੇਟੀ ਕਾਯਨਾਤ ਵੀ ਆਪਣੇ ਨਾਨੀ ਘਰ ਲੰਡਨ 'ਚ ਹੀ ਹੈ। ਇਥੇ ਉਹ ਮਾਂ ਪ੍ਰਿਯੰਕਾ ਨਾਲ ਚਿੜੀਆ ਘਰ 'ਚ ਘੁੰਮਣ ਗਈ ਸੀ। ਇਥੇ ਉਸ ਦੀ ਮੁਲਾਕਾਤ ਤੈਮੂਰ ਨਾਲ ਹੋ ਗਈ। ਰਣਵਿਜੈ ਸਿੰਘ ਦੀ ਪਤਨੀ ਨੇ ਤੈਮੂਰ ਤੇ ਕਾਯਨਾਤ ਦੀ ਇਕ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਲਿਖਿਆ, ''ਕਾਈਨੂ ਔਰ ਟਿਮ ਟਿਮ।''
Punjabi Bollywood Tadka
ਮਾਂ ਕਰੀਨਾ ਦੀ ਤਸਵੀਰ ਵੀ ਆਈ ਸਾਹਮਣੇ
ਪ੍ਰਿਯੰਕਾ ਨੇ ਇੰਸਟਾਗ੍ਰਾਮ ਸਟੋਰੀ 'ਚ ਇਕ ਹੋਰ ਤਸਵੀਰ ਪੋਸਟ ਕੀਤੀ ਹੈ, ਜਿਸ 'ਚ ਉਹ ਕਰੀਨਾ ਕਪੂਰ ਨਾਲ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਹਾਲ ਹੀ 'ਚ ਕਰਿਸ਼ਮਾ ਕਪੂਰ ਨੇ ਆਪਣਾ 44ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਲੰਡਨ 'ਚ ਉਸ ਦੇ ਬਰਥਡੇ ਦੀ ਪਾਰਚੀ 'ਚ ਵੀ ਤੈਮੂਰ ਮਾਂ ਕਰੀਨਾ ਕਪੂਰ ਨਾਲ ਪਹੁੰਚਿਆ ਸੀ।
Punjabi Bollywood Tadka

Punjabi Bollywood Tadka


Tags: Kareena KapoorLondonKainaatTaimur Ali KhanSaif Ali KhanPriyanka VohraRannvijay SinghKarisma Kapoor

Edited By

Sunita

Sunita is News Editor at Jagbani.