FacebookTwitterg+Mail

ਦੋਸਤ ਦੇ ਰੂਪ 'ਚ ਤੈਮੂਰ ਨੂੰ ਲੰਡਨ 'ਚ ਮਿਲੀ ਨਵੀਂ ਨੰਨ੍ਹੀ ਪਰੀ, ਤਸਵੀਰਾਂ ਵਾਇਰਲ

kainaat and taimur ali khan
30 June, 2018 12:28:26 PM

ਨਵੀਂ ਦਿੱਲੀ(ਬਿਊਰੋ)— 'ਵੀਰੇ ਦੀ ਵੈਡਿੰਗ' ਦੀ ਸਫਲਤਾ ਤੋਂ ਬਾਅਦ ਕਰੀਨਾ ਕਪੂਰ ਖਾਨ ਲੰਡਨ 'ਚ ਛੁੱਟੀਆਂ ਮਨਾਉਣ ਪਹੁੰਚੀ ਹੈ। ਉਸ ਨਾਲ ਕਰਿਸ਼ਮਾ ਕਪੂਰ ਵੀ ਹੈ। ਇਸ ਦੌਰਾਨ ਕਰੀਨਾ ਦੇ ਬੇਟੇ ਤੈਮੂਰ ਅਲੀ ਖਾਨ ਵੀ ਵੈਕਸ਼ਨ ਇੰਜੁਆਏ ਕਰ ਰਿਹਾ ਹੈ। ਇੰਸਟਾਗ੍ਰਾਮ 'ਤੇ ਰਣਵਿਜੈ ਸਿੰਘ ਦੀ ਪਤਨੀ ਪ੍ਰਿਯੰਕਾ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਰੀਨਾ ਨਾਲ ਲੰਚ ਪਾਰਟੀ ਕਰਦੀ ਨਜ਼ਰ ਆ ਰਹੀ ਹੈ।
Punjabi Bollywood Tadka
ਪ੍ਰਿਯੰਕਾ ਨੇ ਇਨ੍ਹਾਂ ਤਸਵੀਰਾਂ ਦੇ ਕੈਪਸ਼ਨ 'ਚ ਲਿਖਿਆ ਹੈ, ''ਜਦੋਂ ਮੰਮੀਆਂ (ਮਾਵਾਂ) ਬ੍ਰੇਕ ਲੈਂਦੀਆਂ ਹਨ।'' ਇਕ ਵੀਡੀਓ 'ਚ ਤੈਮੂਰ ਰਣਵਿਜੈ ਸਿੰਘ ਦੀ ਬੇਟੀ ਕਾਯਨਾਤ ਨਾਲ ਮਸਤੀ ਕਰਦਾ ਨਜ਼ਰ ਆ ਰਿਹਾ ਹੈ।
Punjabi Bollywood Tadka
ਅਸਲ 'ਚ ਕਰੀਨਾ ਰਣਵਿਜੈ ਦੇ ਪਰਿਵਾਰ ਨਾਲ ਜੂਹ 'ਚ ਹੈ। ਜਿਥੇ ਦੋਵਾਂ ਦੇ ਬੱਚੇ ਇੰਜੁਆਏ ਕਰ ਰਹੇ ਹਨ। ਹਾਲ ਹੀ 'ਚ ਕਰੀਨਾ ਕਪੂਰ ਦੀ ਭੈਣ ਕਰਿਸ਼ਮਾ ਕਪੂਰ ਦਾ 44ਵਾਂ ਜਨਮਦਿਨ ਵੀ ਲੰਡਨ 'ਚ ਮਨਾਇਆ ਗਿਆ।
Punjabi Bollywood Tadka
ਦੱਸਣਯੋਗ ਹੈ ਕਿ ਲੰਡਨ 'ਚ ਵੀ ਕਰੀਨਾ ਕਪੂਰ ਦੇ ਬੇਟੇ ਤੈਮੂਰ ਅਲੀ ਖਾਨ ਦੀ ਦੀਵਾਨਗੀ ਹੈ। ਉਥੇ ਵੀ ਇਸ ਸਟਾਰ ਕਿੱਡ ਨੂੰ ਲੋਕਾਂ ਨੇ ਕੈਮਰੇ 'ਚ ਕੈਦ ਕਰਨਾ ਚਾਹਿਆ, ਜਿਸ 'ਤੇ ਸੈਫ ਨੇ ਨਾਰਾਜ਼ਗੀ ਜ਼ਾਹਿਰ ਕੀਤੀ।
Punjabi Bollywood Tadka
ਇਸ ਮਹੀਨੇ ਦੀ ਸ਼ੁਰੂਆਤ 'ਚ ਰਿਲੀਜ਼ ਹੋਈ ਕਰੀਨਾ ਕਪੂਰ ਤੇ ਸੋਨਮ ਕਪੂਰ ਦੀ ਫਿਲਮ 'ਵੀਰੇ ਦੀ ਵੈਡਿੰਗ' ਨੇ ਸ਼ਾਨਦਾਰ ਕਮਾਈ ਕੀਤੀ। ਬਾਕਸ ਆਫਿਸ 'ਤੇ ਚੰਗੀ ਕਮਾਈ ਕਰਨ ਨਾਲ ਫਿਲਮ ਨੇ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ।

 

 

 

 


Tags: Kareena KapoorLondonKainaatTaimur Ali KhanSaif Ali KhanPriyanka VohraRannvijay SinghKarisma Kapoor

Edited By

Sunita

Sunita is News Editor at Jagbani.