ਮੁੰਬਈ (ਬਿਊਰੋ)— ਸਾਊਥ ਫਿਲਮਾਂ ਦਾ ਕਰੇਜ਼ ਬਾਲੀਵੁੱਡ 'ਚ ਸਾਫ ਨਜ਼ਰ ਆ ਰਿਹਾ ਹੈ। ਇੱਥੋਂ ਤੱਕ ਕਿ ਹਿੰਦੀ ਫਿਲਮਾਂ 'ਚ ਜ਼ਿਆਦਾਤਰ ਸਾਊਥ ਫਿਲਮ ਇੰਡਸਟਰੀ 'ਚੋਂ ਆਈਆਂ ਅਭਿਨੇਤੀਆਂ ਨੂੰ ਹੀ ਦੇਖਿਆ ਜਾ ਰਿਹਾ ਹੈ। ਅਜਿਹੀ ਹਾਲਤ ਵਿਚ ਗੱਲ ਕਰਾਂਗੇ ਸਾਊਥ ਦੀ ਸੁਪਰਹਿੱਟ ਅਭਿਨੇਤਰੀ ਕਾਜਲ ਅਗਰਵਾਲ ਦੀ ਛੋਟੀ ਭੈਣ ਦੀ ਜੋ ਕਿਸੇ ਅਦਾਕਾਰਾ ਤੋਂ ਘੱਟ ਨਹੀਂ ਹੈ ਅਤੇ ਨਾਲ ਹੀ ਬੇਹੱਦ ਖੂਬਸੂਰਤ ਅਤੇ ਬੋਲਡ ਵੀ ਹੈ। ਪਹਿਲਾਂ ਦੱਸ ਦੇਈਏ ਕਿ ਅਦਾਕਾਰਾ ਕਾਜਲ ਅਗਰਵਾਲ ਨੇ ਫਿਲਮ 'ਸਿੰਘਮ' ਨਾਲ ਬਾਲੀਵੁੱਡ 'ਚ ਐਂਟਰੀ ਕੀਤੀ ਸੀ। ਇਸ ਤੋਂ ਬਾਅਦ ਉਹ 'ਸਪੈਸ਼ਲ 26', 'ਦੋ ਲਫਜੋਂ ਕੀ ਕਹਾਣੀ' ਵਰਗੀਆਂ ਫਿਲਮਾਂ ਵਿਚ ਵੀ ਨਜ਼ਰ ਆਈ। ਦੱਸ ਦੇਈਏ ਕਿ ਕਾਜਲ ਅਗਰਵਾਲ 32 ਸਾਲ ਦੀ ਹੋ ਚੁੱਕੀ ਹੈ ਪਰ ਉਨ੍ਹਾਂ ਨੇ ਹੁਣ ਤੱਕ ਵਿਆਹ ਨਹੀਂ ਕੀਤਾ ਹੈ। ਹੁਣ ਗੱਲ ਕਰਾਂਗੇ ਉਨ੍ਹਾਂ ਦੀ ਛੋਟੀ ਭੈਣ ਨਿਸ਼ਾ ਅਗਰਵਾਲ ਦੀ ਜੋ ਕਾਜਲ ਕੋਲੋਂ ਉਮਰ 'ਚ ਚਾਰ ਸਾਲ ਛੋਟੀ ਹੈ। ਨਿਸ਼ਾ ਨੇ ਤਾਮਿਲ, ਤੇਲੁਗੂ ਅਤੇ ਮਲਯਾਲਮ ਫਿਲਮਾਂ ਵਿਚ ਆਪਣੀਆਂ ਅਦਾਵਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਅਤੇ ਨਾਲ ਹੀ ਉਨ੍ਹਾਂ ਨੇ ਕਈ ਹਿੱਟ ਫਿਲਮਾਂ ਵੀ ਦਿੱਤੀਆਂ। ਨਿਸ਼ਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2010 'ਚ ਕੀਤੀ ਸੀ ਪਰ ਫਿਲਮਾਂ ਵਿਚ ਕੰਮ ਕਰਨ ਦੌਰਾਨ ਉਨ੍ਹਾਂ ਨੇ ਵਿਆਹ ਕਰ ਲਿਆ। ਨਿਸ਼ਾ ਨੇ ਸਾਲ 2013 ਵਿਚ ਇਕ ਬਿਜ਼ਨੈੱਸਮੈਨ ਨਾਲ ਵਿਆਹ ਕੀਤਾ ਸੀ। ਇਸ ਤੋਂ ਬਾਅਦ ਸਾਲ 2014 'ਚ ਉਨ੍ਹਾਂ ਨੂੰ ਫਿਲਮ 'ਭੈਯਾ-ਭੈਯਾ' ਵਿਚ ਆਖਰੀ ਵਾਰ ਦੇਖਿਆ ਗਿਆ ਸੀ।