FacebookTwitterg+Mail

B'Day Spl: ਬਚਪਨ ਤੋਂ ਜਰਨਲਿਸਟ ਬਣਨਾ ਚਾਹੁੰਦੀ ਸੀ 'ਸਿੰਘਮ' ਦੀ ਇਹ ਅਦਾਕਾਰਾ

kajal aggarwal birthday
19 June, 2019 10:36:07 AM

ਮੁੰਬਈ (ਬਿਊਰੋ)— 'ਸਿੰਘਮ' ਫੇਮ ਕਾਜਲ ਅਗਰਵਾਲ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। 19 ਜੂਨ, 1985 ਨੂੰ ਮੁੰਬਈ 'ਚ ਜਨਮੀ ਕਾਜਲ ਨੇ ਜਰਨਲਿਸਟ ਦੀ ਪੜ੍ਹਾਈ ਕੀਤੀ ਹੈ। ਇਕ ਇੰਟਰਵਿਊ ਦੌਰਾਨ ਉਸ ਨੇ ਕਿਹਾ ਸੀ ਕਿ ਉਹ ਬਚਪਨ ਤੋਂ ਹੀ ਟੀ. ਵੀ. ਜਰਨਲਿਸਟ ਬਣਨਾ ਚਾਹੁੰਦੀ ਸੀ ਪਰ ਸਮੇਂ ਨੇ ਉਸਨੂੰ ਅਦਾਕਾਰਾ ਬਣਾ ਦਿੱਤਾ। ਇਕ ਦਿਨ ਉਸ ਨੇ ਫਿਲਮ 'ਕਿਉਂ ਹੋ ਗਿਆ ਨਾ' ਦੇ ਆਡੀਸ਼ਨ ਬਾਰੇ ਸੁਣਿਆ ਅਤੇ ਫਿਰ ਉਹ ਆਡੀਸ਼ਨ ਦੇਣ ਚਲੀ ਗਈ। ਉੱਥੇ ਹੀ ਕਿਸਮਤ ਨਾਲ ਉਸ ਨੂੰ ਚੁਣਿਆ ਗਿਆ।
Punjabi Bollywood Tadka
2004 'ਚ ਕੀਤੀ ਫਿਲਮੀ ਕਰੀਅਰ ਦੀ ਸ਼ੁਰੂਆਤ
ਕਾਜਲ ਨੇ 2004 'ਚ ਆਈ ਫਿਲਮ 'ਕਿਉਂ ਹੋ ਗਿਆ ਨਾ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ। ਫਿਲਮ 'ਚ ਉਸ ਨੇ ਐਸ਼ਵਰਿਆ ਰਾਏ ਦੀ ਦੋਸਤ ਦਾ ਕਿਰਦਾਰ ਨਿਭਾਇਆ ਸੀ। ਹਾਲਾਂਕਿ ਇਸ ਫਿਲਮ ਨਾਲ ਕਾਜਲ ਨੂੰ ਖਾਸ ਪਛਾਣ ਨਾ ਮਿਲੀ। ਇਸ ਤੋਂ ਬਾਅਦ ਉਸ ਨੇ ਤੇਲਗੂ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕੀਤਾ। 2007 'ਚ 'ਲਕਸ਼ਮੀ ਕਲਯਾਣਮ' ਨਾਂ ਨਾਲ ਆਈ ਤੇਲਗੂ ਫਿਲਮ ਰਾਹੀਂ ਉਸ ਨੇ ਸਾਊਥ ਇੰਡਸਟਰੀ 'ਚ ਦਸਤਕ ਦਿੱਤੀ। ਹਾਲਾਂਕਿ ਇਸ ਫਿਲਮ ਨਾਲ ਵੀ ਕਾਜਲ ਨੂੰ ਸਫਲਤਾ ਹਾਸਲ ਨਾ ਹੋਈ।
Punjabi Bollywood Tadka
ਕਾਜਲ ਨੂੰ ਪਹਿਲੀ ਸਫਲਤਾ ਤੇਲਗੂ ਫਿਲਮ 'ਚੰਦਾਮਾਮਾ' (2007) ਨਾਲ ਮਿਲੀ ਸੀ। ਬਾਅਦ 'ਚ 2009 'ਚ ਆਈ ਫਿਲਮ 'ਮਗਧੀਰਾ' ਨਾਲ ਉਸ ਨੂੰ ਤੇਲਗੂ ਸਿਨੇਮਾ 'ਚ ਪਛਾਣ ਮਿਲੀ। ਇਸ ਫਿਲਮ 'ਚ ਉਸ ਦੇ ਆਪੋਜ਼ਿਟ ਤੇਲਗੂ ਫਿਲਮਾਂ ਦੇ ਸਟਾਰ ਰਾਮਚਰਣ ਤੇਜ਼ਾ ਅਹਿਮ ਭੂਮਿਕਾ 'ਚ ਸਨ। ਫਿਲਮ ਨੇ ਬਾਕਸ ਆਫਿਸ 'ਤੇ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਉੱਥੇ ਹੀ ਕਾਜਲ ਨੂੰ ਬੈਸਟ ਤੇਲਗੂ ਅਦਾਕਾਰਾ ਲਈ ਫਿਲਮਫੇਅਰ ਐਵਾਰਡ 'ਚ ਨਾਮੀਨੇਟ ਕੀਤਾ ਗਿਆ ਸੀ।
Punjabi Bollywood Tadka
ਫਿਲਮ 'ਸਿੰਘਮ' ਨਾਲ ਮਿਲੀ ਬਾਲੀਵੁੱਡ 'ਚ ਪਛਾਣ
ਕਾਜਲ ਨੂੰ 2011 'ਚ ਆਈ ਰੋਹਿਤ ਸ਼ੈੱਟੀ ਦੀ ਫਿਲਮ 'ਸਿੰਘਮ' ਨਾਲ ਬਾਲੀਵੁੱਡ 'ਚ ਪਛਾਣ ਮਿਲੀ ਸੀ। ਇਸ ਫਿਲਮ 'ਚ ਲੀਡ ਅਭਿਨੇਤਾ ਦੇ ਤੌਰ 'ਤੇ ਅਜੇ ਦੇਵਗਨ ਸਨ। ਇਹ ਫਿਲਮ 2011 ਦੀ ਬਲਾਕਬਸਟਰ ਫਿਲਮ ਸੀ, ਜਿਸ ਨੇ ਬਾਕਸ ਆਫਿਸ 'ਤੇ 140 ਕਰੋੜ ਦੀ ਕਮਾਈ ਕੀਤੀ ਸੀ। ਇਸ ਫਿਲਮ ਤੋਂ ਬਾਅਦ ਕਾਜਲ 2013 'ਚ ਆਈ ਅਕਸ਼ੈ ਕੁਮਾਰ ਦੀ ਫਿਲਮ 'ਸਪੈਸ਼ਲ 26' 'ਚ ਨਜ਼ਰ ਆਈ। ਇਸ ਫਿਲਮ 'ਚ ਕਾਜਲ ਦੇ ਅਭਿਨੈ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Kajal AggarwalNaayakGovindudu AndarivadeleFilm Star Birthdayਫ਼ਿਲਮ ਸਟਾਰ ਜਨਮਦਿਨ

About The Author

manju bala

manju bala is content editor at Punjab Kesari