ਮੁੰਬਈ— ਬਾਲੀਵੁੱਡ ਅਦਾਕਾਰਾ ਕਾਜੋਲ ਅਤੇ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਦਰਮਿਆਨ 'ਐ ਦਿਲ ਹੈ ਮੁਸ਼ਕਿਲ' ਅਤੇ 'ਸ਼ਿਵਾਏ' ਦੇ ਕਲੈਸ਼ ਦੇ ਸਮੇਂ ਦੂਰੀਆਂ ਆਉਣੀਆਂ ਸ਼ੁਰੂ ਹੋਈਆਂ ਸਨ। ਇਸ ਮਾਮਲੇ 'ਤੇ ਕਾਫ਼ੀ ਸਮੇਂ ਤੱਕ ਗੱਲਾਂ ਹੁੰਦੀਆਂ ਰਹੀਆਂ। ਜਿੱਥੇ ਆਪਣੀ ਆਤਮਕਥਾ 'ਐਨ ਅਨਸੂਟੇਬਲ ਬੁਆਏ' 'ਚ ਕਰਨ ਆਪਣੀ ਟੁੱਟੀ ਦੋਸਤੀ ਬਾਰੇ ਗੱਲ ਕਰਦੇ ਰਹੇ, ਉਥੇ ਹੀ ਕਾਜੋਲ ਨੇ ਇਸ 'ਤੇ ਚੁੱਪ ਵੱਟੀ ਹੋਈ ਸੀ।
ਜ਼ਿਕਰਯੋਗ ਹੈ ਕਿ, ਕਾਜੋਲ ਨੇ ਕਿਹਾ, ''ਮੇਰਾ ਮੰਨਣਾ ਹੈ ਕਿ ਰਿਸ਼ਤੇ ਕਾਫ਼ੀ ਮੁਸ਼ਕਲ ਹੁੰਦੇ ਹਨ, ਇਸ ਦਾ ਬਾਲੀਵੁਡ ਨਾਲ ਕੁੱਝ ਲੈਣਾ-ਦੇਣਾ ਨਹੀਂ ਹੈ ਪਰ ਕਰਨ ਜੌਹਰ ਦੇ ਨਾਲ ਜੋ ਹੋਇਆ ਉਸ 'ਤੇ ਕੁਮੈਂਟ ਨਹੀਂ ਕਰਨਾ ਚਾਹੁੰਦੀ । ਕਾਜੋਲ ਧਨੁਸ਼ ਦੇ ਨਾਲ ਅਪਕਮਿੰਗ ਫਿਲਮ 'ਵੀ. ਆਈ. ਪੀ. 2' 'ਚ ਇਕ ਬਿਜ਼ਨੈੱਸ ਵੂਮੈਨ ਦੇ ਕਿਰਦਾਰ 'ਚ ਨਜ਼ਰ ਆਵੇਗੀ। ਇਹ ਲੱਗਭਗ ਦੋ ਦਹਾਕਿਆਂ ਬਾਅਦ ਕਾਜੋਲ ਦੀ ਤਾਮਿਲ ਸਿਨੇਮਾ 'ਚ ਵਾਪਸੀ ਹੈ। ਕਰਨ ਜੌਹਰ ਅਤੇ ਕਾਜੋਲ ਦੀ ਦੋਸਤੀ 'ਚ ਦੂਰੀਆਂ ਕਾਜੋਲ ਦੇ ਪਤੀ ਅਜੇ ਦੇਵਗਨ ਦੀ ਫਿਲਮ 'ਸ਼ਿਵਾਏ' ਅਤੇ ਕਰਨ ਜੌਹਰ ਦੀ ਫਿਲਮ 'ਐ ਦਿਲ ਹੈ ਮੁਸ਼ਕਿਲ' ਦੌਰਾਨ ਆਇਆ ਸਨ।