FacebookTwitterg+Mail

ਕਾਜੋਲ ਨੇ 'VIP 2' ਦੀ ਸ਼ੂਟਿੰਗ ਕੀਤੀ ਪੂਰੀ, ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਇਹ ਤਸਵੀਰ

    1/2
12 March, 2017 01:37:05 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਕਾਜੋਲ ਨੇ ਆਪਣੀ ਆਉਣ ਵਾਲੀ ਤਮਿਲ ਫਿਲਮ 'VIP 2' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਫਿਲਮ 'ਚ ਕਾਜੋਲ ਕਾਫੀ ਅਹਿਮ ਰੋਲ 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਆਪਣੇ ਰੋਲ ਦੀ ਸ਼ੂਟਿੰਗ ਕਾਜੋਲ ਨੇ ਪੂਰੀ ਕਰ ਲਈ ਹੈ। ਇਸ ਦੀ ਜਾਣਕਾਰੀ ਆਪ ਕਾਜੋਲ ਨੇ ਆਪਣੇ ਫੈਨਸ ਲਈ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਕਾਜੋਲ ਦੇ ਨਾਲ ਸਾਉਥ ਦੇ ਸੁਪਰ-ਸਟਾਰ ਧਨੁਸ਼ ਅਤੇ ਗਾਇਰੈਕਟਰ ਸੌਂਦਰਿਆ ਰਜਨੀਕਾਂਤ ਵੀ ਨਜ਼ਰ ਆ ਰਹੇ ਹਨ। ਸਾਲ 1997 'ਚ ਆਈ ਤਮਿਲ ਫਿਲਮ 'ਮਿੰਸਾਰਾ ਕਾਨਾਵੁ' 'ਚ ਨਜ਼ਰ ਆ ਚੁੱਕੀ ਕਾਜੋਲ ਦੋ ਦਹਾਕਿਆਂ ਬਾਅਦ ਤਮਿਲ ਫਿਲਮ ਇੰਡਸਟਰੀ 'ਚ ਵਾਪਸੀ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਫਿਲਮ ਦੇ ਸੈੱਟ ਨਾਲ ਜੁੜੇ ਇੱਕ ਸੂਤਰ ਨੇ ਦੱਸੀਆ ਕਾਜੋਲ ਨੇ ਆਪਣੇ ਹਿੱਸੇ ਦੀ ਸ਼ੂਟਿੰਗ 2 ਹੱਫਤਿਆਂ 'ਚ ਪੂਰੀ ਕਰ ਲਈ ਹੈ। ਕਈਂ ਦਿਨ ਪਹਿਲਾ ਸੌਂਦਰਿਆ ਨੇ ਫਿਲਮ ਦਾ ਇੱਕ ਪੋਸਟਰ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ। ਪੋਸਟਰ 'ਚ ਕਾਜੋਲ ਅਤੇ ਧਨੁਸ਼ ਆਮੋ-ਸਾਹਮਣੇ ਖੜੇ ਹਨ। ਇਸ ਫਿਲਮ 'ਚ ਕਾਜੋਲ ਦੇ ਕਿਰਦਾਰ ਬਾਰੇ ਖਬਰ ਹੈ ਕਿ ਫਿਲਮ 'ਚ ਕਾਜੋਲ ਨੇ ਜਿਸ ਤਰ੍ਹ੍ਹਾਂ ਦਾ ਰੋਲ ਕੀਤਾ ਹੈ ਉਸ ਨੇ ਪਹਿਲਾ ਅਜਿਹਾ ਕਿਰਦਾਰ ਕਦੇ ਨਹੀਂ ਕੀਤਾ ਅਤੇ ਵੱਖਰਾ ਕਿਰਦਾਰ ਕਰਨ ਲਈ ਹੀ ਕਾਜੋਲ ਨੇ ਇਸ ਫਿਲਮ ਲਈ ਹਾਂ ਕੀਤੀ ਸੀ। ਕਾਜੋਲ ਇੱਕ ਵਾਰ ਫੇਰ ਇਸ ਫਿਲਮ 'ਚ ਨੇਗਟਿਵ ਰੋਲ 'ਚ ਨਜ਼ਰ ਆਵੇਗੀ।


Tags: KajolVIP 2RajnikanthSoundaryaDhanushਕਾਜੋਲਇੰਸਟਾਗ੍ਰਾਮ