FacebookTwitterg+Mail

ਇਵੈਂਟ ਦੌਰਾਨ ਕਾਜੋਲ ਨਾਲ ਹੋਇਆ ਅਜਿਹਾ ਹਾਦਸਾ, ਲੋਕਾਂ 'ਚ ਖੜ੍ਹ੍ਹੇ ਬਾਡੀਗਾਰਡ ਵੀ ਦੇਖ ਹੋਏ ਹੈਰਾਨ

kajol
22 June, 2018 04:05:45 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਕਾਜੋਲ ਦਾ ਇਕ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਦਿਖ ਰਿਹਾ ਹੈ ਕਿ ਤਮਾਮ ਬਾਡੀਗਾਰਡਜ਼ ਦੀ ਸੁਰੱਖਿਆ ਦੇ ਘੇਰੇ 'ਚ ਚੱਲ ਰਹੀ ਕਾਜੋਲ ਅਚਾਨਕ ਫਰਸ਼ 'ਤੇ ਸਲਿਪ ਹੋ ਕੇ ਡਿੱਗ ਜਾਂਦੀ ਹੈ। ਉਹ ਆਪਣੇ ਬਾਜੂ 'ਚ ਚੱਲ ਰਹੇ ਗਾਰਡ ਦੀ ਸ਼ਰਟ ਫੜ ਕੇ ਸੰਭਲਣ ਦੀ ਕੋਸ਼ਿਸ਼ ਕਰਦੀ ਹੈ ਪਰ ਅਸਫਲ ਰਹਿੰਦੀ ਹੈ। ਜਾਣਕਾਰੀ ਮੁਤਾਬਕ ਵੀਡੀਓ ਕਿਸੇ ਇਵੈਂਟ ਦਾ ਹੈ, ਜਿਸ 'ਚ ਸ਼ਾਮਲ ਹੋਣ ਲਈ ਕਾਜੋਲ ਜਾ ਰਹੀ ਸੀ।

ਵੀਡੀਓ ਨੂੰ ਤਕਰੀਬਨ 2 ਘੰਟੇ 'ਚ 10 ਹਜ਼ਾਰ ਲੋਕਾਂ ਦੇਖ ਚੁੱਕੇ ਹਨ ਤੇ ਆਪਣੀ ਪ੍ਰਤੀਕਿਰਿਆ ਦੇ ਦਿੱਤੀ ਹੈ। ਕਾਜੋਲ ਐਨੀਮੇਟੇਡ ਫਿਲਮ 'Incredibles 2' 'ਚ ਨਜ਼ਰ ਆਵੇਗੀ। ਫਿਲਮ 22 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। ਇਕ ਸਮਾਚਾਰ ਏਜੰਸੀ ਨਾਲ ਗੱਲਬਾਤ ਦੌਰਾਨ ਕਾਜੋਲ ਨੇ ਕਿਹਾ ਕਿ, ਮੈਂ ਜ਼ਾਹਿਰ ਤੌਰ 'ਤੇ ਕੋਈ ਹਾਲੀਵੁੱਡ ਫਿਲਮ ਕਰਨਾ ਚਾਹਾਂਗੀ, ਜੇਕਰ ਮੈਨੂੰ ਇਸ ਦਾ ਮੌਕਾ ਮਿਲੇਗਾ ਤਾਂ। ਉਨ੍ਹਾਂ ਨੇ ਕਿਹਾ, ''ਮੇਰੇ ਮਨ 'ਚ ਕੋਈ ਵਿਸ਼ੇਸ਼ ਜੇਨਰ ਨਹੀਂ ਹੈ ਤੇ ਨਿਰਭਰ ਕਰਦਾ ਹੈ ਕਿ ਕਿਸੇ ਫਿਲਮ ਦੀ ਸਕ੍ਰਿਪਟ ਮੈਨੂੰ ਆਕਰਸ਼ਿਤ ਕਰਦੀ ਹੈ ਜਾਂ ਨਹੀਂ। ਮੈਂ ਉਂਥ ਸਥਿਤੀ 'ਚ ਵੀ ਸਵਾਲ ਪੁੱਛਣਾ ਚਾਹਾਂਗੀ, ਜੋ ਮੈਂ ਕਿਸੇ ਭਾਰਤੀ ਫਿਲਮ ਦੀ ਚੋਣ ਕਰਨ ਤੋਂ ਪਹਿਲਾਂ ਪੁੱਛਦੀ ਹਾਂ।


Tags: KajolIncredibles 2Pyaar Kiya To Darna KyaPyaar To Hona Hi ThaHum Aapke Dil Mein Rehte Hain

Edited By

Sunita

Sunita is News Editor at Jagbani.