FacebookTwitterg+Mail

VIDEO : ਕਾਜੋਲ ਨੇ ਇਕ ਵਾਰ ਫਿਰ ਆਪਣੀ ਕਿਊਟਨੈੱਸ ਨਾਲ ਜਿੱਤਿਆ ਫੈਨਜ਼ ਦਾ ਦਿਲ

kajol
19 July, 2018 12:45:37 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਕਾਜੋਲ ਇਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ 'ਹੈਲੀਕਾਪਟਰ ਈਲਾ' ਵਿਚ ਬਿਜ਼ੀ ਹੈ। ਇਸ ਫਿਲ‍ਮ ਦੇ ਪ੍ਰਮੋਸ਼ਨ ਲਈ ਕਾਜੋਲ ਇਕ ਰੇਡੀਓ ਪ੍ਰੋਗਰਾਮ 'ਚ ਪਹੁੰਚੀ। ਉੱਥੇ ਜਾਣ ਤੋਂ ਬਾਅਦ ਕਾਜੋਲ ਨੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਯਾਦ ਕਰਕੇ ਬਹੁਤ ਮਸਤੀ ਕੀਤੀ। ਕਾਜੋਲ ਨੂੰ 17 ਸਾਲ ਪਹਿਲਾਂ ਰਿਲੀਜ਼ ਹੋਈ ਫਿਲਮ 'ਕਭੀ ਖੁਸ਼ੀ ਕਭੀ ਗਮ' ਦੇ ਇਕ ਸੀਨ ਦੀ ਐਕਟਿੰਗ ਕਰਨ ਨੂੰ ਕਿਹਾ ਗਿਆ। ਸੀਨ ਨੂੰ ਯਾਦ ਕਰਦੇ ਹੋਏ ਕਾਜੋਲ ਨੇ ਐਕਟਿੰਗ ਕਰਕੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ।


ਇਸ ਵੀਡੀਓ ਵਿਚ ਫਿਲਮ 'ਕਭੀ ਖੁਸ਼ੀ ਕਭੀ ਗਮ' ਦਾ ਉਹ ਸੀਨ ਹੈ, ਦਾ ਉਹ ਸੀਨ ਹੈ, ਜਿੱਥੇ ਉਹ ਵੱਖ-ਵੱਖ ਚਿਹਰੇ ਬਣਾਉਂਦੀ ਨਜ਼ਰ ਆ ਰਹੀ ਹੈ ਦਰਅਸਲ ਫਿਲਮ ਵਿਚ ਇਹ ਸੀਨ ਉਸ ਵੇਲੇ ਆਉਂਦਾ ਹੈ ਜਦੋਂ ਸ਼ਾਹਰੁਖ ਖਾਨ ਦੇ ਪਿਤਾ ਬਣੇ ਅਮਿਤਾਭ ਬੱਚਨ ਦੀ ਬਰਥਡੇ ਪਾਰਟੀ ਚੱਲ ਰਹੀ ਹੁੰਦੀ ਹੈ। ਉਸੇ ਦੌਰਾਨ ਕਾਜੋਲ ਦੇ ਹੱਥੋਂ ਗਲਤੀ ਨਾਲ ਮਹਿੰਗਾ ਫੁੱਲਦਾਨ ਟੁੱਟ ਜਾਂਦਾ ਹੈ। ਇਸ ਤੋਂ ਬਾਅਦ ਉਹ ਫਿਲਮ 'ਚ ਅਮਿਤਾਭ ਕੋਲੋਂ ਮੁਆਫੀ ਵੀ ਮੰਗਦੀ ਹੈ ਪਰ ਜਿਵੇਂ ਹੀ ਉਹ ਅੱਗੇ ਵੱਧਦੀ ਹੈ ਉਨ੍ਹਾਂ ਦੇ ਹੱਥ ਨਾਲ ਇਕ ਹੋਰ ਫੁੱਲਦਾਨ ਟੁੱਟ ਜਾਂਦਾ ਹੈ।

Punjabi Bollywood Tadka
ਸ ਤੋਂ ਬਾਅਦ ਕਾਜੋਲ ਫਿਲਮ 'ਚ ਜੋ ਰਿਐਕਸ਼ਨ ਦਿੰਦੀ ਹੈ ਉਹ ਕਾਫ਼ੀ ਦਿਲਚਸਪ ਹੁੰਦੇ ਹਨ। ਜਦੋਂ ਇਹ ਫਿਲਮ ਰਿਲੀਜ਼ ਹੋਈ ਸੀ ਉਸ ਵੇਲੇ ਕਾਜੋਲ ਦੇ ਇਸ ਸੀਨ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਗਿਆ ਸੀ ਪਰ ਤੁਹਾਨੂੰ ਦੱਸ ਦੇਈਏ ਕਿ ਕਾਜੋਲ ਨੇ ਇਸ ਵੀਡੀਓ ਰਾਹੀਂ ਕਿ ਵਾਰ ਫਿਰ ਆਪਣੇ ਸੀਨ ਨੂੰ ਦੁਹਰਾਇਆ ਹੈ ਅਤੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ।
Punjabi Bollywood Tadka
ਦੱਸ ਦੇਈਏ ਕਿ ਕਾਜੋਲ ਫਿਲਮ 'ਵੀ.ਆਈ.ਪੀ. 2 ਲਲਕਾਰ' ਵਿਚ ਨਜ਼ਰ ਆਈ ਸੀ। ਇਸ ਫਿਲਮ ਵਿਚ ਉਨ੍ਹਾਂ ਨਾਲ ਲੀਡ ਰੋਲ 'ਚ ਸਾਊਥ ਦੇ ਸੁਪਰਸ‍ਟਾਰ ਧਨੁਸ਼ ਨਜ਼ਰ ਆਏ ਸਨ। ਇਸ ਫਿਲਮ ਦਾ ਡਾਇਰੈਕਸ਼ਨ ਰਜਨੀਕਾਂਤ ਨੇ ਕੀਤਾ ਸੀ।
Punjabi Bollywood Tadka
ਫਿਲਹਾਲ ਕਾਜੋਲ ਨੂੰ ਫਿਲਮ 'ਹੈਲੀਕਾਪਟਰ ਈਲਾ' ਦਾ ਇੰਤਜ਼ਾਰ ਹੈ। ਫਿਲਮ ਵਿਚ ਕਾਜੋਲ ਇਕ ਸਿੰਗਲ ਮਦਰ ਦੇ ਰੋਲ ਵਿਚ ਨਜ਼ਰ ਆਉਣ ਵਾਲੀ ਹੈ ਅਤੇ ਇਸ ਫਿਲਮ ਨੂੰ ਪ੍ਰੋਡਿਊਸ ਅਜੈ ਦੇਵਗਨ ਕਰ ਰਹੇ ਹਨ।


Tags: KajolInstagramVideoHelicopter EelaKabhi Khushi Kabhie Gham

Edited By

Manju

Manju is News Editor at Jagbani.