FacebookTwitterg+Mail

ਕਾਜੋਲ ਦੇ ਜਨਮਦਿਨ 'ਤੇ 'ਹੈਲੀਕਾਪਟਰ...' ਦਾ ਟਰੇਲਰ ਰਿਲੀਜ਼ (ਵੀਡੀਓ)

kajol
05 August, 2018 04:56:48 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਕਾਜੋਲ ਦੇ ਜਨਮਦਿਨ ਮੌਕੇ ਉਸ ਦੀ ਫਿਲਮ 'ਹੈਲੀਕਾਪਟਰ ਈਲਾ' ਦਾ ਟਰੇਲਰ ਰਿਲੀਜ਼ ਕੀਤਾ ਗਿਆ ਹੈ। ਇਸ ਫਿਲਮ ਨੂੰ ਅਜੇ ਦੇਵਗਨ ਅਤੇ ਧਵਨ ਜਯੰਤਲਾਲ ਨੇ ਮਿਲ ਕੇ ਪ੍ਰੋਡਿਊਸ ਕੀਤੀ ਗਈ, ਜਦਕਿ ਫਿਲਮ ਦਾ ਨਿਰਦੇਸ਼ਨ ਪ੍ਰਦੀਪ ਸਰਕਾਰ ਵਲੋਂ ਕੀਤਾ ਗਿਆ ਹੈ। ਇਹ ਫਿਲਮ 7 ਸਤੰਬਰ ਨੂੰ ਰਿਲੀਜ਼ ਹੋਵੇਗੀ। ਆਨੰਦ ਕੁਮਾਰ ਦੇ ਗੁਜਰਾਤੀ ਨਾਟਕ ਬੇਟਾ ਕਗਾਡੋ 'ਤੇ ਬਣੀ ਇਹ ਫਿਲਮ ਇਕ ਸਿੰਗਲ ਮਦਰ ਈਲਾ ਦੇ ਜੀਵਨ 'ਤੇ ਆਧਾਰਿਤ ਹੈ। ਫਿਲਮ ਦੇ ਟਰੇਲਰ 'ਚ ਕਾਜੋਲ ਆਪਣੇ ਬੇਟੇ ਨਾਲ ਪੂਰੀ ਜ਼ਿੰਦਗੀ ਬਤੀਤ ਕਰਦੇ ਨਜ਼ਰ ਆ ਰਹੀ ਹੈ।

ਫਿਲਮ 'ਚ ਕਾਜੋਲ ਇਕ ਗਾਇਕਾ ਦਾ ਕਿਰਦਾਰ ਨਿਭਾਅ ਰਹੀ ਹੈ। ਉਹ ਆਪਣੇ ਬੇਟੇ ਲਈ ਆਪਣੇ ਸੁਪਨਿਆਂ ਨੂੰ ਛੱਡ ਦਿੰਦੀ ਪਰ ਮਾਂ ਦੇ ਪਿਆਰ ਨੂੰ ਨਾ ਸਮਝਨ ਵਾਲਾ ਬੇਟਾ ਘਰ ਛੱਡ ਕੇ ਚਲਾ ਜਾਂਦਾ ਹੈ ਤਾਂ ਈਲਾ ਦੀ ਜ਼ਿੰਦਗੀ ਬਦਲ ਜਾਂਦੀ ਹੈ। ਇਸ ਤੋਂ ਬਾਅਦ ਇਕ ਵਾਰ ਫਿਰ ਈਲਾ ਆਪਣੀ ਜ਼ਿੰਦਗੀ ਨੂੰ ਜਿੱਤ ਕੇ ਨਵੀਂ ਮੰਜ਼ਿਲ 'ਤੇ ਪਹੁੰਚਣ ਦੀ ਕੋਸ਼ਿਸ਼ ਕਰਦੀ ਹੈ। ਇਸ ਪੂਰੇ ਸਫਰ ਨੂੰ ਫਿਲਮ 'ਚ ਕਾਜੋਲ ਨੇ ਬਾਖੂਬੀ ਨਿਭਾਇਆ ਹੈ। ਕਾਜੋਲ ਦੀ ਬੇਮਿਸਾਲ ਅਦਾਕਾਰੀ ਇਕ ਵਾਰ ਫਿਰ ਫੈਨਜ਼ ਲਈ ਉਸ ਦੇ ਜਨਮਦਿਨ 'ਤੇ ਸਰਪ੍ਰਾਈਜ਼ ਹੈ। ਇਸ ਫਿਲਮ 'ਚ ਕਾਜੋਲ ਦੇ ਨਾਲ ਉਸ ਦੇ ਬੇਟੇ ਦਾ ਕਿਰਦਾਰ ਰਿੱਦੀ ਸੇਨ ਨਿਭਾਅ ਰਿਹਾ ਹੈ। ਫਿਲਮ 'ਚ ਨੇਹਾ ਧੂਪੀਆ ਅਹਿਮ ਭੂਮਿਕਾ 'ਚ ਹੈ।


Tags: Kajol Helicopter Eela Trailer Riddhi Sen Pradeep Sarkar Bollywood Actress

Edited By

Kapil Kumar

Kapil Kumar is News Editor at Jagbani.