FacebookTwitterg+Mail

ਕਾਜੋਲ ਦੀ ਫਿਲਮ 'ਹੈਲੀਕਾਪਟਰ ਈਲਾ' ਦੀ ਰਿਲੀਜ਼ਿੰਗ ਹੋਈ ਲੇਟ, ਕਰਨਾ ਪਵੇਗਾ ਹੋਰ ਇੰਤਜ਼ਾਰ

kajol
25 August, 2018 09:56:58 AM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਕਾਜੋਲ ਆਪਣੀ ਨਵੀਂ ਫਿਲਮ ਨਾਲ ਬਾਲੀਵੁੱਡ 'ਚ ਇਕ ਵਾਰ ਫਿਰ ਤੋਂ ਵਾਪਸੀ ਕਰਨ ਜਾ ਰਹੀ ਹੈ। ਪਰ ਜੇਕਰ ਤੁਸੀਂ ਕਾਜੋਲ ਦੀ ਆਉਣ ਵਾਲੀ ਫ਼ਿਲਮ ਦੀ ਰਿਲੀਜ਼ ਦੇ ਇੰਤਜ਼ਾਰ 'ਚ ਬੈਠੇ ਹੋ ਤਾਂ ਹੁਣ ਤੁਹਾਨੂੰ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਫ਼ਿਲਮ ਦੀ ਰਿਲੀਜ਼ ਡੇਟ ਇਕ-ਦੋ ਹਫਤੇ ਨਹੀਂ ਸਗੋਂ ਪੂਰੇ ਇਕ ਮਹੀਨੇ ਲਈ ਅੱਗੇ ਵਧਾ ਦਿੱਤੀ ਗਈ ਹੈ। ਜੀ ਹਾਂ, ਹੁਣ ਕਾਜੋਲ ਦੀ ਫ਼ਿਲਮ 'ਹੈਲੀਕਾਪਟਰ ਈਲਾ' ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਫ਼ਿਲਮ ਦੀ ਰਿਲੀਜ਼ ਡੇਟ ਨੂੰ ਅੱਗੇ ਕਰਨ ਦਾ ਕਾਰਨ ਫ਼ਿਲਮ ਦੇ ਡਾਇਰੈਕਟਰ ਪ੍ਰਦੀਪ ਸਰਕਾਰ ਨੂੰ ਡੇਂਗੂ ਹੋਣਾ ਹੈ।

Punjabi Bollywood Tadka
ਉਹ ਇਨ੍ਹੀਂ ਦਿਨੀਂ ਹਸਪਤਾਲ 'ਚ ਦਾਖਲ ਹਨ। ਕੁਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਫ਼ਿਲਮ ਲਈ ਇਕ ਸੀਨ ਅਮਿਤਾਭ ਨਾਲ ਸ਼ੂਟ ਹੋਣਾ ਸੀ। ਇਸ ਲਈ ਪ੍ਰਦੀਪ ਸਰਕਾਰ ਹਸਪਤਾਲ ਤੋਂ ਇਕ ਦਿਨ ਦੀ ਛੁੱਟੀ ਲੈ ਕੇ ਆਏ ਸਨ। ਡਾਰਿਕੈਟਰ ਪ੍ਰਦੀਪ ਦੀ ਬਿਮਾਰੀ ਦੇ ਚੱਲਦਿਆਂ ਫ਼ਿਲਮ ਦਾ ਪੋਸਟ ਪ੍ਰੋਡਕਸ਼ਨ ਦਾ ਕਾਫੀ ਕੰਮ ਬਾਕੀ ਸੀ। ਅਜਿਹੀ ਹਾਲਤ 'ਚ ਫ਼ਿਲਮ ਪ੍ਰੋਡਿਊਸਰ ਅਜੈ ਦੇਵਗਨ ਕੰਮ ਨਹੀਂ ਕਰਨਾ ਚਾਹੁੰਦੇ ਸੀ। ਇਸ ਕਾਰਨ ਫ਼ਿਲਮ ਦੀ ਰਿਲੀਜ਼ ਡੇਟ ਨੂੰ ਹੀ ਬਦਲ ਦਿੱਤਾ ਗਿਆ। ਹੁਣ ਫ਼ਿਲਮ 12 ਅਕਤੂਬਰ ਨੂੰ ਰਿਲੀਜ਼ ਹੋਣੀ ਹੈ। ਫ਼ਿਲਮ 'ਚ ਕਾਜੋਲ ਇਕ ਸਿੰਗਲ ਮਾਂ ਦਾ ਕਿਰਦਾਰ ਨਿਭਾ ਰਹੀ ਹੈ ਜੋ ਕਿ ਕਾਜੋਲ ਨਿਭਾ ਰਹੀ ਹੈ। ਫ਼ਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ।


Tags: KajolHelicopter Eela Pradeep SarkarAjay Devgan

Edited By

Manju

Manju is News Editor at Jagbani.