FacebookTwitterg+Mail

ਐਕਸ਼ਨ ਫਿਲਮਾਂ ਕਰਨਾ ਚਾਹੁੰਦੀ ਹੈ ਕਾਜੋਲ

kajol
30 August, 2018 09:33:40 AM

ਮੁੰਬਈ (ਬਿਊਰੋ)— ਬਾਲੀਵੁੱਡ 'ਚ ਆਪਣੇ ਸੰਜੀਦਾ ਅਭਿਨੈ ਲਈ ਮਸ਼ਹੂਰ ਅਭਿਨੇਤਰੀ ਕਾਜੋਲ ਹੁਣ ਐਕਸ਼ਨ ਫਿਲਮਾਂ 'ਚ ਕੰਮ ਕਰਨਾ ਚਾਹੁੰਦੀ ਹੈ। ਕਾਜੋਲ ਨੇ ਆਪਣੇ ਕਰੀਅਰ ਦੌਰਾਨ ਰੋਮਾਂਟਿਕ ਤੇ ਕਾਮੇਡੀ ਫਿਲਮਾਂ 'ਚ ਕੰਮ ਕੀਤਾ ਹੈ।

Punjabi Bollywood Tadka

 ਉਹ ਇਨ੍ਹੀਂ ਦਿਨੀਂ ਫਿਲਮ 'ਹੈਲੀਕਾਪਟਰ ਈਲਾ' ਵਿਚ ਕੰਮ ਕਰ ਰਹੀ ਹੈ। ਇਹ ਫਿਲਮ ਮਾਂ ਤੇ ਬੇਟੇ ਦੀ ਕਹਾਣੀ 'ਤੇ ਆਧਾਰਿਤ ਹੈ। ਕਾਜੋਲ ਨੇ ਕਿਹਾ ਕਿ ਉਸ ਦਾ ਮਨ ਹੈ ਕਿ ਹੁਣ ਉਹ ਕੋਈ ਐਕਸ਼ਨ ਫਿਲਮ ਕਰੇ ਕਿਉਂਕਿ ਐਕਸ਼ਨ ਫਿਲਮਾਂ 'ਚ ਹੁਣ ਤਕ ਉਸ ਨੇ ਕੰਮ ਨਹੀਂ ਕੀਤਾ ਹੈ।

Punjabi Bollywood Tadka

ਉਸ ਨੇ ਕਿਹਾ ਕਿ ਉਹ ਭਾਵੇਂ ਹੀ ਕਿਸੇ ਹਾਰਰ ਫਿਲਮ 'ਚ ਕੰਮ ਕਰੇ ਪਰ ਉਹ ਕਦੇ ਉਸ ਫਿਲਮ ਨੂੰ ਵੇਖਣ ਨਹੀਂ ਜਾਵੇਗੀ ਕਿਉਂਕਿ ਉਸ ਨੂੰ ਹਾਰਰ ਫਿਲਮਾਂ ਦਾ ਪੋਸਟਰ ਦੇਖ ਕੇ ਹੀ ਡਰ ਲੱਗਦਾ ਹੈ।


Tags: KajolHelicopter EelaAction FilmBollywood Celebrity

Edited By

Chanda Verma

Chanda Verma is News Editor at Jagbani.