FacebookTwitterg+Mail

'ਦਿਲਵਾਲੇ...' ਦੇ 23 ਸਾਲ ਪੂਰੇ ਹੋਣ 'ਤੇ ਕਾਜੋਲ ਨੇ ਲਿਖਿਆ ਖਾਸ ਮੈਸੇਜ

kajol
21 October, 2018 06:29:19 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਕਾਜੋਲ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਫਿਲਮ 'ਦਿਲਵਾਲੇ ਦੁਲਹਨੀਆ ਲੇ ਜਾਂਏਗੇ' ਹਮੇਸ਼ਾ ਖਾਸ ਫਿਲਮ ਰਹੇਗੀ। ਸ਼ਾਹਰੁਖ ਤੇ ਕਾਜੋਲ ਸਟਾਰਰ ਇਹ ਫਿਲਮ 20 ਅਕਤੂਬਰ, 1995 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਬੀਤੇ ਦਿਨ ਫਿਲਮ ਨੂੰ 23 ਸਾਲ ਪੂਰੇ ਹੋਏ ਹਨ। ਕਾਜੋਲ ਨੇ ਟਵੀਟ ਕਰਦੇ ਹੋਏ ਲਿਖਿਆ, ''1,200 ਹਫਤੇ ਬੀਤ ਚੁੱਕੇ ਹਨ ਅਤੇ ਹੁਣ ਵੀ ਦਿਖਾਈ ਜਾ ਰਹੀ ਹੈ। ਇੰਨੇ ਸਾਲਾ ਤੱਕ 'ਦਿਲਵਾਲੇ ਦੁਲਹਨੀਆ ਲੇ ਜਾਂਏਗੇ' ਨੂੰ ਇੰਨਾ ਪਿਆਰ ਦੇਣ ਲਈ ਤੁਹਾਡਾ ਸਭ ਦਾ ਧੰਨਵਾਦ। ਇਹ ਸਾਡੇ ਸਾਰਿਆਂ ਲਈ ਇਕ ਖਾਸ ਫਿਲਮ ਸੀ, ਹੈ ਅਤੇ ਹਮੇਸ਼ਾ ਰਹੇਗੀ''।

ਇਸ ਫਿਲਮ ਨੂੰ 1996 'ਚ 10 ਫਿਲਮਫੇਅਰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਸੀ। ਆਦਿਤਿਆ ਚੋਪੜਾ ਨਿਰਦੇਸ਼ਤ ਇਸ ਫਿਲਮ 'ਚ ਸ਼ਾਹਰੁਖ ਤੇ ਕਾਜੋਲ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਦੋਹਾਂ ਨੂੰ ਕਈ ਫਿਲਮਾਂ 'ਚ ਇਕੱਠੇ ਦੇਖਿਆ ਗਿਆ, ਜਿਸ 'ਚ 'ਕਭੀ ਖੁਸ਼ੀ ਕਭੀ ਗਮ', 'ਕੁਛ ਕੁਛ ਹੋਤਾ ਹੈ' ਅਤੇ 'ਦਿਲਵਾਲੇ' ਸ਼ਾਮਲ ਹਨ।


Tags: Kajol Shahrukh Khan Aditya Chopra Dilwale Dulhania Le Jayenge Twitter Bollywood Actress

Edited By

Kapil Kumar

Kapil Kumar is News Editor at Jagbani.