ਮੁੰਬਈ— ਫਿਲਮ ਨਿਰਦੇਸ਼ਕ ਸੌਂਦਰਿਆ ਰਜਨੀ ਕਾਂਤ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨਿਰਦੇਸ਼ਨ 'ਚ ਬਣ ਰਹੀ ਆਉਣ ਵਾਲੀ ਫਿਲਮ 'ਵੀ. ਆਈ. ਪੀ 2' 'ਚ ਕਾਜੋਲ ਅਤੇ ਧਨੁਸ਼ ਨੂੰ ਇਕੋ ਵੇਲੇ ਵੱਡੇ ਪਰਦੇ 'ਤੇ ਦੇਖਣਾ ਖੁਸ਼ੀ ਵਾਲੀ ਗੱਲ ਹੋਵੇਗੀ। 'ਵੀ. ਆਈ. ਪੀ 2' ਸਾਲ 2014 'ਚ ਇਸੇ ਨਾਂ ਨਾਲ ਬਣੀ ਹਾਸ ਵਿਅੰਗ ਵਾਲੀ ਫਿਲਮ ਦੀ ਹੀ ਕਾਰਬਨ ਕਾਪੀ ਹੈ। ਸੌਂਦਰਿਆ ਨੇ ਇਕ ਬਿਆਨ 'ਚ ਕਿਹਾ ਕਿ ਦੋ ਬਹੁਤ ਵਧੀਆ ਕਲਾਕਾਰਾਂ ਨੂੰ ਇਕੱਠਿਆਂ ਫਿਲਮ 'ਚ ਦੇਖਣਾ ਖੁਸ਼ੀ ਵਾਲੀ ਗੱਲ ਹੈ। ਇਹ ਫਿਲਮ 28 ਜੁਲਾਈ ਨੂੰ ਤਾਮਿਲ, ਤੇਲਗੂ ਅਤੇ ਹਿੰਦੀ 'ਚ ਪ੍ਰਦਰਸ਼ਿਤ ਹੋਵੇਗੀ।