FacebookTwitterg+Mail

ਪਤੀ ਅਜੇ ਦੇਵਗਨ ਨੇ ਨਹੀਂ ਦੇਖੀ ਕਾਜੋਲ ਦੀ 1995 'ਚ ਆਈ ਇਹ ਸੁਪਰਹਿੱਟ ਫਿਲਮ

kajol interview
03 October, 2018 10:38:33 AM

ਮੁੰਬਈ (ਬਿਊਰੋ)— ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਤੇ ਕਾਜੋਲ ਦੀ 1995 'ਚ ਆਈ ਫਿਲਮ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਨੇ ਬਾਲੀਵੁੱਡ 'ਚ ਕਈ ਰਿਕਾਰਡ ਕਾਇਮ ਕੀਤੇ ਸਨ। ਫਿਲਮ ਨੇ ਮੁੰਬਈ ਦੇ ਮਰਾਠਾ ਮੰਦਰ ਸਿਨੇਮਾਘਰ 'ਚ 1000 ਹਫਤਿਆਂ ਤੱਕ ਚੱਲਣ ਦਾ ਵੱਡਾ ਰਿਕਾਰਡ ਬਣਾਇਆ ਸੀ। ਫਿਲਮ ਦੇ ਡਾਇਲਾਗ ਤੇ ਗੀਤ ਆਜ ਵੀ ਲੋਕਾਂ ਦੀ ਜ਼ੁਬਾਨ 'ਤੇ ਸੁਣੇ ਜਾ ਸਕਦੇ ਹਨ। ਇਹ ਫਿਲਮ ਬਾਲੀਵੁੱਡ ਦੀ ਸਭ ਤੋਂ ਵਧੀਆ ਲਵ ਸਟੋਰੀ ਆਧਾਰਿਤ ਫਿਲਮਾਂ 'ਚ ਸ਼ਾਮਲ ਹੈ। ਇਸ ਫਿਲਮ ਨੇ ਸ਼ਾਹਰੁਖ, ਕਾਜੋਲ ਤੇ ਡਾਇਰੈਕਟਰ ਆਦਿਤਿਆ ਚੋਪੜਾ ਦੇ ਕਰਿਅਰ ਨੂੰ ਵੀ ਬੁਲੰਦੀਆਂ 'ਤੇ ਪਹੁੰਚਾ ਦਿੱਤਾ ਸੀ ਪਰ ਕਾਜੋਲ ਦੇ ਪਤੀ ਅਜੇ ਦੇਵਗਨ ਨੇ ਹਾਲੇ ਤੱਕ ਇਹ ਫਿਲਮ ਨਹੀਂ ਦੇਖੀ, ਜਿਸ ਦਾ ਖੁਲਾਸਾ ਖੁਦ ਕਾਜੋਲ ਨੇ ਕੀਤਾ ਹੈ।

ਕਾਜੋਲ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ 'ਡੀ. ਡੀ. ਐੱਲ. ਜੇ' ਅਜਿਹੀ ਫਿਲਮ ਹੈ, ਜਿਸ ਨੂੰ ਅਜੇ ਨੇ ਹੁਣ ਤਕ ਨਹੀਂ ਦੇਖਿਆ। ਉਸ ਨੇ ਇਹ ਵੀ ਕਿਹਾ ਕਿ ਅੱਜ ਤੱਕ ਉਹ ਇਸ ਦਾ ਕਾਰਨ ਜਾਣਨਾ ਚਾਹੁੰਦੀ ਹੈ ਪਰ ਅਜੇ ਵੱਲੋਂ ਹੁਣ ਤੱਕ ਉਸ ਨੂੰ ਸਹੀ ਜਵਾਬ ਨਹੀਂ ਮਿਲਿਆ। ਉਸ ਨੇ ਕਿਹਾ ਕਿ ਇਸ ਸਬੰਧੀ ਅਜੇ ਦੀ ਇੰਟਰਵਿਊ ਹੋਣੀ ਚਾਹੀਦੀ ਹੈ ਤੇ ਉਸ ਨੂੰ ਇਹ ਸਵਾਲ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਸ ਨੇ ਇਹ ਫਿਲਮ ਕਿਉਂ ਨਹੀਂ ਦੇਖੀ? ਫਿਲਹਾਨ ਕਾਜੋਲ ਆਪਣੀ ਆਉਣ ਵਾਲੀ ਫਿਲਮ 'ਹੈਲੀਕਾਪਟਰ ਈਲਾ' ਨੂੰ ਲੈ ਕੇ ਸੁਰਖੀਆਂ 'ਚ ਛਾਈ ਹੋਈ ਹੈ। ਇਸ ਫਿਲਮ 'ਚ ਉਹ ਸਿੰਗਲ ਮਦਰ ਦਾ ਕਿਰਦਾਰ ਨਿਭਾ ਰਹੀ ਹੈ, ਜੋ 12 ਅਕਤੂਬਰ ਨੂੰ ਰਿਲੀਜ਼ ਹੋਵੇਗੀ।


Tags: Ajay DevganKajolDilwale Dulhaniya Le Jayenge InterviewAditya ChopraHelicopter Eela

Edited By

Chanda Verma

Chanda Verma is News Editor at Jagbani.