FacebookTwitterg+Mail

ਕਾਜੋਲ ਦੀ ਮਾਂ ਤਨੂਜਾ ਦੀ ਹੋਈ ਸਰਜਰੀ

kajol mother tanuja surgery
30 May, 2019 04:53:40 PM

ਮੁੰਬਈ (ਬਿਊਰੋ) - ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਾਜੋਲ ਦੀ ਮਾਂ ਤਨੂਜਾ ਨੇ ਸਰਜਰੀ ਕਰਵਾਈ ਹੈ। ਦਰਅਸਲ ਉਹ ਡਾਈਵਰਟੀਕਿਊਲਿਟਸ ਨਾਮਕ ਬੀਮਾਰੀ ਨਾਲ ਪੀੜਤ ਸੀ, ਜਿਸ ਕਾਰਨ ਉਨ੍ਹਾਂ ਨੂੰ ਸਰਜਰੀ ਕਰਵਾਉਣੀ ਪਈ। ਲੀਲਾਵਤੀ ਹਸਪਤਾਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਰਜਰੀ ਤੋਂ ਬਾਅਦ ਤਨੂਜਾ ਦੀ ਹਾਲਤ ਕਾਫੀ ਠੀਕ ਹੈ ਤੇ ਉਨ੍ਹਾਂ ਨੂੰ ਇਕ ਹਫਤੇ ਹਸਪਤਾਲ ਰਹਿਣਾ ਪਵੇਗਾ।ਡਾਈਵਰਟੀਕਿਊਲਿਟਸ ਡਾਈਜਸਟ ਸਿਸਟਮ ਨਾਲ ਸੰਬੰਧਤ ਬਿਮਾਰੀ ਹੈ।

Punjabi Bollywood Tadka
ਜਿਸ 'ਚ ਡਾਇਵਰਟੀਕੁਲਾ ਨਾਮਕ ਛੋਟੇ ਪਾਊਚ 'ਚ ਸੂਜਨ ਆਜਾਂਦੀ ਹੈ। ਪੇਟ ਦਰਦ ਦੀ ਸ਼ਿਕਾਇਤ ਕਾਰਨ 75 ਸਾਲਾ ਦੀ ਤਨੂਜਾ ਨੂੰ ਲੀਲਾਵੰਤੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ।ਕਾਜੋਲ ਇਸ ਦੌਰਾਨ ਆਪਣੀ ਮਾਂ ਨੂੰ ਮਿਲਣ ਹਸਪਤਾਲ ਪਹੁੰਚੀ ਸੀ। ਦੱਸ ਦੇਈਏ ਕਿ ਦੋ ਦਿਨ ਪਹਿਲਾਂ ਹੀ ਕਾਜੋਲ ਦੇ ਸੋਹਰੇ ਵੀਰੂ ਦੇਵਗਨ ਦਾ ਦਿਹਾਂਤ ਹੋਇਆ ਸੀ। ਤਨੂਜਾ ਨੇ 'ਹਾਥੀ ਮੇਰੇ ਸਾਥੀ', 'ਦੋ ਚੋਰ' ਤੋਂ ਇਲਾਵਾ ਕਈ ਮਸ਼ਹੂਰ ਫਿਲਮਾਂਵਿਚ ਕੰਮ ਕੀਤਾ।


Tags: TanujaKajol MotherBollywood ActressSurgeryBollywood Celebrity News

Edited By

Lakhan

Lakhan is News Editor at Jagbani.