FacebookTwitterg+Mail

ਕਾਜੋਲ ਨੇ ਸੈਫ ਅਲੀ ਖਾਨ 'ਤੇ ਲਾਇਆ ਗੰਭੀਰ ਦੋਸ਼

kajol saif ajay devgan post viral on social media during promotion film taanaji
31 December, 2019 10:51:24 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੀ ਬੇਹੱਦ ਖੂਬਸੂਰਤ ਤੇ ਟੈਲੇਂਟ ਅਭਿਨੇਤਰੀ ਕਾਜੋਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਤਾਨਾਜੀ : ਦਿ ਅਨਸੰਗ ਵਾਰਿਅਰ' ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਇਸ ਫਿਲਮ 'ਚ ਲੰਬੇ ਸਮੇਂ ਤੋਂ ਬਾਅਦ ਕਾਜੋਲ ਆਪਣੇ ਪਤੀ ਤੇ ਐਕਟਰ ਅਜੇ ਦੇਵਗਨ ਨਾਲ ਕੰਮ ਕਰ ਰਹੀ ਹੈ। ਫਿਲਮ 'ਚ ਉਹ ਅਜੇ ਦੀ ਪਤਨੀ ਦਾ ਰੋਲ ਨਿਭਾ ਰਹੀ ਹੈ। ਇਸ 'ਚ ਕਾਜੋਲ ਐਕਟਰ ਸੈਫ ਅਲੀ ਖਾਨ ਨੂੰ ਲੈ ਕੇ ਸੂਰਖੀਆਂ 'ਚ ਆ ਗਈ ਹੈ। ਸੋਸ਼ਲ ਮੀਡੀਆ 'ਤੇ ਕਾਜੋਲ ਦਾ ਇਕ-ਇਕ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ। ਕਾਜੋਲ ਨੇ ਸੋਸ਼ਲ ਮੀਡੀਆ 'ਤੇ ਪੋਸਟ ਰਾਹੀਂ ਸੈਫ ਅਲੀ ਖਾਨ 'ਤੇ ਧੋਖਾ ਦੇਣ ਜਿਹਾ ਗੰਭੀਰ ਦੋਸ਼ ਲਾਇਆ ਹੈ।
ਕਾਜੋਲ ਨੇ ਅਜੇ ਦੇਵਗਨ ਨਾਲ ਸੈਫ ਦੀ ਇਕ ਫੋਟੋ ਵੀ ਆਪਣੇ ਟਵੀਟ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ ਨਾਲ ਕਾਜੋਲ ਲਿਖਦੀ ਹੈ ਕਿ ''ਤੁਸੀਂ ਮੈਨੂੰ ਓਮਕਾਰਾ 'ਚ ਧੋਖਾ ਦਿੱਤਾ ਤੇ ਹੁਣ ਪ੍ਰਮੋਸ਼ਨ ਦੌਰਾਨ ਵੀ ਦੇ ਰਹੇ ਹੋ। ਉਮੀਦ ਹੈ ਕਿ ਤੁਸੀਂ ਇਸ ਨੂੰ Switzerland 'ਚ ਪੜ੍ਹੋਗੇ ਸੈਫ ਅਲੀ ਖਾਨ।'' ਕਾਜੋਲ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਲਗਾਤਾਰ ਉਨ੍ਹਾਂ ਦੇ ਇਸ ਟਵੀਟ 'ਤੇ ਫੈਨਜ਼ ਰੀ-ਟਵੀਟ ਕਰ ਕੇ ਕਈ ਤਰ੍ਹਾਂ ਦੇ ਸਵਾਲ ਪੁੱਛ ਰਹੇ ਹਨ।

 

 
 
 
 
 
 
 
 
 
 
 
 
 
 

Holiday vibes ❤️❤️

A post shared by Kareena Kapoor Khan (@therealkareenakapoor) on Dec 27, 2019 at 5:11am PST

ਦੱਸਣਯੋਗ ਹੈ ਕਿ ਫਿਲਮ ਦੇ ਪ੍ਰਮੋਸ਼ਨ ਲਈ ਸੈਫ਼ ਅਲੀ ਖਾਨ ਤੇ ਅਜੇ ਦੇਵਗਨ ਇਕਲੇ ਹੀ ਚੱਲੇ ਗਏ ਹਨ। ਇਸ ਵਜ੍ਹਾ ਨਾਲ ਕਾਜੋਲ ਨਾਰਾਜ਼ ਹੈ। ਕਾਜੋਲ ਆਪਣੇ ਟਵੀਟ 'ਚ ਦੋਵਾਂ ਨੂੰ ਇਸ ਗੱਲ ਸ਼ਿਕਾਇਤ ਕਰ ਕੇ ਉਨ੍ਹਾਂ 'ਤੇ ਦੋਬਾਰਾ ਧੋਖਾ ਦੇਣ ਦਾ ਦੋਸ਼ ਲਾ ਰਹੀ ਹੈ। ਫਿਲਮ 'ਤਾਨਾਜੀ: ਦਿ ਅਨਸੰਗ ਵਾਰਿਅਰ' ਦੀ ਗੱਲ ਕਰੀਏ ਤਾਂ ਇਸ ਫਿਲਮ 'ਚ ਕਾਜੋਲ ਅਜੇ ਤੋਂ ਇਲਾਵਾ ਸੈਫ ਅਲੀ ਖਾਨ ਵੀ ਅਹਿਮ ਰੋਲ 'ਚ ਹਨ। ਇਹ ਫਿਲਮ 10 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਹੈ। ਇਨ੍ਹਾਂ ਦਿਨਾਂ 'ਚ ਫਿਲਮ ਦੇ ਸਾਰੇ ਸਟਾਰਜ਼ ਇਸ ਦੀ ਪ੍ਰਮੋਸ਼ਨ 'ਚ ਜੁਟੇ ਹਨ। ਫਿਲਮ 'ਚ ਅਜੇ ਦੇਵਗਨ ਮਰਾਠਾ ਯੋਧਾ ਦੇ ਕਿਰਦਾਰ 'ਚ ਨਜ਼ਰ ਆਉਣਗੇ ਤੇ ਕਾਜੋਲ ਅਜੇ ਦੀ ਪਤਨੀ ਦੇ ਰੂਪ 'ਚ ਦਿਖਾਈ ਦੇਵੇਗੀ।


Tags: KajolTwitter handleSaif Ali KhanTanhajiAjay DevgnVacationOmkaraSwitzerland

About The Author

sunita

sunita is content editor at Punjab Kesari