FacebookTwitterg+Mail

ਸਰਜਰੀ ਤੋਂ ਬਾਅਦ ਬੇਹੱਦ ਕਮਜ਼ੋਰ ਦਿਸੀ ਕਾਜੋਲ ਦੀ ਮਾਂ, ਪਛਾਣਨਾ ਹੋਇਆ ਮੁਸ਼ਕਲ

kajol thanks fans for praying for ailing mom tanuja
10 June, 2019 10:26:44 AM

ਮੁੰਬਈ(ਬਿਊਰੋ)— ਅਜੈ ਦੇਵਗਨ ਦੇ ਪਿਤਾ ਵੀਰੂ ਦੇਵਗਨ ਦੇ ਦਿਹਾਂਤ ਦੇ ਦੋ ਦਿਨ ਬਾਅਦ ਕਾਜੋਲ ਦੀ ਮਾਂ ਤਨੂਜਾ ਦੀ ਤਬੀਅਤ ਨੂੰ ਲੈ ਕੇ ਵੀ ਖਬਰ ਆਈ ਸੀ। ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ। ਬੀਮਾਰੀ ਦੇ ਚਲਦੇ ਉਨ੍ਹਾਂ ਦੀ ਸਰਜਰੀ ਕੀਤੀ ਗਈ ਪਰ ਹੁਣ ਉਹ ਠੀਕ ਹਨ। ਤਨੂਜਾ ਨੂੰ ਡਾਈਵਰਟੀਕਿਊਲਿਟਸ ਯਾਨੀ ਕਿ ਪਾਚਣ ਤੰਤਰ ਨਾਲ ਜੁੜੀ ਬੀਮਾਰੀ ਸੀ। ਜਿਸ 'ਚ ਡਾਇਵਰਟੀਕੁਲਾ ਨਾਮਕ ਛੋਟੇ ਪਾਊਚ 'ਚ ਸੋਜ ਜਾਂ ਇੰਫੈਕਸ਼ਨ ਹੋ ਜਾਂਦਾ ਹੈ। ਪੇਟ ਦਰਦ ਦੀ ਸ਼ਿਕਾਇਤ ਦੇ ਚੱਲਦੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਦੀ ਸਰਜਰੀ ਹੋਈ।


ਹਸਪਤਾਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਰਜਰੀ ਤੋਂ ਬਾਅਦ ਤਨੂਜਾ ਠੀਕ ਹੈ ਅਤੇ ਇਕ ਹਫਤੇ ਹਸਪਤਾਲ 'ਚ ਦੇਖਭਾਲ ਤੋਂ ਬਾਅਦ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਜਾਵੇਗਾ। ਹਸਪਤਾਲ 'ਚ ਕਾਜੋਲ ਲਗਾਤਾਰ ਮਾਂ ਦਾ ਖਿਆਲ ਰੱਖ ਰਹੀ ਹੈ। ਹਾਲ 'ਚ ਕਾਜੋਲ ਨੇ ਇਕ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ 'ਚ ਉਹ ਮਾਂ ਤਨੂਜਾ ਨਾਲ ਨਜ਼ਰ ਆ ਰਹੀ ਹੈ। ਤਨੂਜਾ ਬੀਮਾਰੀ ਤੋਂ ਬਾਅਦ ਇੰਨੀ ਕਮਜ਼ੋਰ ਹੋ ਗਈ ਕਿ ਪਛਾਣ 'ਚ ਨਹੀਂ ਆ ਰਹੀ। ਕਮਜ਼ੋਰੀ ਤਨੂਜਾ ਦੇ ਚਿਹਰੇ 'ਤੇ ਸਾਫ ਨਜ਼ਰ ਆ ਰਹੀ ਹੈ। ਹਾਲਾਂਕਿ ਇਹ ਕਮਜ਼ੋਰੀ ਤਨੂਜਾ ਦੇ ਹੌਂਸਲੇ 'ਤੇ ਕੋਈ ਅਸਰ ਨਹੀਂ ਕਰ ਪਾਈ।

Punjabi Bollywood Tadka
ਉਹ ਬਹੁਤ ਹੀ ਆਰਾਮ ਨਾਲ ਧੀ ਨਾਲ ਕਾਫੀ ਖੁਸ਼ ਨਜ਼ਰ ਆਈ। ਇਹ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਕਾਜੋਲ ਨੇ ਲਿਖਿਆ,''ਮੈਂ ਸਾਰਿਆ ਨੂੰ ਬਹੁਤ ਧੰਨਵਾਦ ਦੇਣਾ ਚਾਹੁੰਦੀ ਹਾਂ। ਜਿਨ੍ਹਾਂ ਨੇ ਸਾਡੇ ਲਈ ਅਰਦਾਸ ਕੀਤੀ। ਇਹ ਜੋ ਸਮਾਇਲ ਤੁਸੀਂ ਦੇਖ ਰਹੇ ਹੋ ਇਹ ਇਕ ਸੱਚੀ ਸ਼ੁਕਰਗੁਜਾਰੀ ਹੈ। ਦੱਸ ਦੇਈਏ ਕਿ ਪਿੱਛਲੇ ਕੁਝ ਸਮੇਂ 'ਚ ਕਾਜੋਲ ਕਾਫੀ ਮੁਸ਼ਕਲਾਂ 'ਚ ਰਹੀ ਹੈ। ਪਹਿਲੇ ਸੋਹਰੇ ਵੀਰੂ ਦੇਵਗਨ ਦਾ ਦਿਹਾਂਤ। ਇਸ ਮੁਸ਼ਕਲ ਘੜੀ 'ਚ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਸੰਭਾਲਿਆਂ।


Tags: KajolTanujaInstagram Lilavati HospitalBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari