FacebookTwitterg+Mail

'ਕਾਲਾ ਸ਼ਾਹ ਕਾਲਾ' ਫਿਲਮ ਬਾਰੇ ਜਾਣੋ ਕੀ ਨੇ ਲੋਕਾਂ ਦੇ ਵਿਚਾਰ

kala shah kala movie review
15 February, 2019 03:10:38 PM

ਫਿਲਮ : ਕਾਲਾ ਸ਼ਾਹ ਕਾਲਾ
ਡਾਇਰੈਕਟਰ : ਅਮਰਜੀਤ ਸਿੰਘ 
ਸਟਾਰ ਕਾਸਟ : ਬੀਨੂੰ ਢਿੱਲੋਂ, ਸਰਗੁਣ ਮਹਿਤਾ ਤੇ ਜੋਰਡਨ ਸੰਧੂ 
ਪ੍ਰੋਡਿਊਸਰ : ਬੀਨੂੰ ਢਿੱਲੋਂ, ਕਰਨ ਸੋਨੀ, ਗੁਰਸਿਮਰਨ ਢਿੱਲੋਂ, ਹਰਸਿਮਰਨ ਢਿੱਲੋਂ ਤੇ ਨਵਨੀਤ ਸਿੰਘ

ਵੈਲਨਟਾਇਨ ਡੇਅ ਦੇ ਖਾਸ ਮੌਕੇ ਯਾਨੀ 14 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ 'ਕਾਲਾ ਸ਼ਾਹ ਕਾਲਾ' 'ਚ ਬੀਨੂੰ ਢਿੱਲੋਂ, ਸਰਗੁਣ ਮਹਿਤਾ ਅਤੇ ਜੋਰਡਨ ਸੰਧੂ ਦੀ ਤਿਕੜੀ ਲੋਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। ਇਸ ਫਿਲਮ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਸ ਫਿਲਮ 'ਚ ਬੀਨੂੰ ਢਿੱਲੋਂ, ਸਰਗੁਣ ਮਹਿਤਾ ਤੇ ਜੌਰਡਨ ਸੰਧੂ ਦੀ ਖਾਸ ਕੈਮਿਸਟਰੀ ਦੇਖਣ ਮਿਲ ਰਹੀ ਹੈ। ਲੋਕਾਂ ਨੂੰ ਤਿੰਨਾਂ ਦੀ ਅਦਾਕਾਰੀ ਲੋਕਾਂ ਨੂੰ ਖੂਬ ਟੁੰਬ ਰਹੀ ਹੈ। ਇਸ ਫਿਲਮ ਨੂੰ ਅਮਰਜੀਤ ਸਿੰਘ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। 'ਕਾਲਾ ਸ਼ਾਹ ਕਾਲਾ' ਫਿਲਮ ਜ਼ੀ ਸਟੂਡੀਓਜ਼ ਦੀ ਪੇਸ਼ਕਸ਼ ਹੈ, ਜੋ ਨੌਟੀ ਮੈੱਨ ਪ੍ਰੋਡਕਸ਼ਨਜ਼ ਤੇ ਇਨਫੈਂਟਰੀ ਪਿਕਚਰਜ਼ ਨੇ ਡਰੀਮਯਾਤਾ ਐਂਟਰਟੇਨਮੈਂਟ ਨਾਲ ਮਿਲ ਕੇ ਪ੍ਰੋਡਿਊਸ ਕੀਤੀ ਹੈ। ਜੋਰਡਨ ਸੰਧੂ ਨੇ ਵੀ ਆਪਣੀ ਪਰਫਾਰਮੈਂਸ ਨਾਲ ਲੋਕਾਂ ਦੇ ਖੂਬ ਦਿਲ ਲੁੱਟ ਰਹੇ ਹਨ। ਇਸ ਫਿਲਮ 'ਚ ਬੀਨੂੰ ਢਿੱਲੋਂ ਨੂੰ ਆਪਣੇ ਰੰਗ ਦੇ ਕਾਰਨ ਕਾਫੀ ਕੁਝ ਸਹਿਣਾ ਪੈਂਦਾ ਹੈ। 

ਦੱਸ ਦਈਏ ਕਿ ਟਰੇਲਰ 'ਚ ਪਿਆਰ ਦਾ ਟਰਾਇੰਗਲ ਦਿਖਾਇਆ ਗਿਆ ਹੈ। ਫਿਲਮ ਹਾਸੇ ਨਾਲ ਭਪੂਰ ਹੈ, ਉੱਥੇ ਹੀ ਇਮੋਸ਼ਨਲ ਡਰਾਮਾ ਵੀ ਪੂਰਾ ਦੇਖਣ ਨੂੰ ਮਿਲ ਰਿਹਾ ਹੈ। ਫਿਲਮ 'ਚ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਦੇ ਨਾਲ ਫਿਲਮ 'ਚ ਜੋਰਡਨ ਸੰਧੂ ਵੀ ਮੁੱਖ ਭੂਮਿਕਾ ਨਿਭਾਈ ਹੈ। 


Tags: Kala Shah Kala Movie Review Celebrity in Punjabi Binnu Dhillon Pollywood Khabar Sargun Mehta Jordan Sandhu Punjabi Cinema ਫ਼ਿਲਮ  ਰੀਵਿਊ ਪਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.