FacebookTwitterg+Mail

'ਮੁਕਲਾਵਾ' ਫਿਲਮ ਦੇ ਗੀਤ 'ਕਾਲਾ ਸੂਟ' 'ਤੇ ਸਰਗੁਣ ਦੇ ਠੁਮਕੇ (ਵੀਡੀਓ)

kala suit song dance by sargun
29 April, 2019 08:54:45 PM

ਜਲੰਧਰ (ਬਿਊਰੋ)— 24 ਮਈ ਨੂੰ 2 ਪੰਜਾਬੀ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ, 'ਮੁਕਲਾਵਾ' ਤੇ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ'। ਦੋਵਾਂ ਫਿਲਮਾਂ ਦੀ ਪ੍ਰਮੋਸ਼ਨ ਜ਼ੋਰਾਂ 'ਤੇ ਚੱਲ ਰਹੀ ਹੈ। ਹਾਲ ਹੀ 'ਚ 'ਮੁਕਲਾਵਾ' ਫਿਲਮ ਦਾ ਗੀਤ 'ਕਾਲਾ ਸੂਟ' ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਐਮੀ ਵਿਰਕ ਤੇ ਮੰਨਤ ਨੂਰ ਦੀ ਆਵਾਜ਼ 'ਚ ਗਾਏ 'ਕਾਲਾ ਸੂਟ' ਗੀਤ 'ਤੇ ਸਰਗੁਣ ਮਹਿਤਾ ਵੀ ਖੂਬ ਠੁਮਕੇ ਲਾਉਂਦੀ ਨਜ਼ਰ ਆਈ। ਸਰਗੁਣ ਨੇ ਇਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ 'ਮੁਕਲਾਵਾ' ਫਿਲਮ ਦੇ ਹੀਰੋ ਐਮੀ ਵਿਰਕ ਤੇ ਹੀਰੋਇਨ ਸੋਨਮ ਬਾਜਵਾ ਨੇ ਸ਼ੇਅਰ ਕਰਦਿਆਂ ਸਰਗੁਣ ਮਹਿਤਾ ਦਾ ਧੰਨਵਾਦ ਵੀ ਕੀਤਾ ਹੈ।

ਦੱਸਣਯੋਗ ਹੈ ਕਿ 'ਮੁਕਲਾਵਾ' ਫਿਲਮ 'ਚ ਐਮੀ ਵਿਰਕ ਤੇ ਸੋਨਮ ਬਾਜਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ, ਗੁਰਪ੍ਰੀਤ ਕੌਰ ਭੰਗੂ, ਸਰਬਜੀਤ ਚੀਮਾ, ਦ੍ਰਿਸ਼ਟੀ ਗਰੇਵਾਲ ਤੇ ਨਿਰਮਲ ਰਿਸ਼ੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਇਸ ਫਿਲਮ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ। ਵਾਈਟ ਹਿੱਲ ਸਟੂਡੀਓ ਤੇ ਗਰੇਸਲੇਟ ਪਿਕਚਰਜ਼ ਵਲੋਂ ਪ੍ਰੋਡਿਊਸ ਕੀਤੀ ਇਸ ਫਿਲਮ ਦੇ ਪ੍ਰੋਡਿਊਸਰ ਗੁਨਬੀਰ ਸਿੰਘ ਸਿੱਧੂ ਤੇ ਮਨਮੌੜ ਸਿੱਧੂ ਹਨ।
 


Tags: MuklawaKala SuitAmmy VirkSonam BajwaSargun MehtaDanceMannat Noor

Edited By

Lakhan

Lakhan is News Editor at Jagbani.