FacebookTwitterg+Mail

ਨੇਪਰੇ ਚੜ੍ਹੀ 'ਕਲੰਕ' ਦੀ ਸ਼ੂਟਿੰਗ, ਆਲੀਆ ਭੱਟ ਨੇ ਸਾਂਝੀ ਕੀਤੀ ਤਸਵੀਰ

kalank
21 January, 2019 11:32:41 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਆਲੀਆ ਭੱਟ ਇਨ੍ਹੀਂ ਦਿਨੀਂ ਫਿਲਮ 'ਗਲੀ ਬੁਆਏ' ਨੂੰ ਲੈ ਕੇ ਚਰਚਾ 'ਚ ਹੈ। 14 ਫਰਵਰੀ ਨੂੰ ਰਿ‍ਲੀਜ਼ ਹੋ ਰਹੀ 'ਗਲੀ ਬੁਆਏ' ਤੋਂ ਬਾਅਦ ਆਲੀਆ ਦੀ ਫਿਲਮ 'ਕਲੰਕ' ਰਿ‍ਲੀਜ਼ ਲਈ ਤਿਆਰ ਹੈ। ਹਾਲ ਹੀ 'ਚ ਇਸ ਫਿਲਮ ਦੀ ਆਲੀ‍ਆ ਭੱਟ ਨੇ ਸ਼ੂਟਿੰਗ ਖਤਮ ਕੀਤੀ ਹੈ। ਫਿਲਮ ਦੀ ਸ਼ੂਟਿੰਗ ਦੀ ਕਈ ਤਸਵੀਰਾਂ ਆਲੀਆ ਅਤੇ ਟੀਮ ਮੈਂਬਰਸ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਆਲੀਆ ਨੇ ਇੰਸਟਾਗ੍ਰਾਮ ਸਟੋਰੀ 'ਤੇ 'ਕਲੰਕ' ਦੀ ਟੀਮ ਨਾਲ ਵੀਡੀਓ ਸਾਂਝੀ ਕੀਤੀ ਅਤੇ ਕੈਪਸ਼ਨ 'ਚ ਲਿਖਿਆ ਕਿ ਓਰ ਇਹ ਪੂਰੀ ਹੋ ਗਈ। 'ਕਲੰਕ'।

 

'ਕਲੰਕ' ਫਿਲਮ 'ਚ ਆਲੀ‍ਆ ਭੱਟ ਨਾਲ ਵਰੁਣ ਧਵਨ, ਸੋਨਾਕਸ਼ੀ ਸਿਨਹਾ, ਸੰਜੈ ਦੱਤ, ਮਾਧੁਰੀ ਦਿਕਸ਼ਿਤ-ਨੇਨੇ ਅਤੇ ਆਦਿੱਤਿਆ ਰਾਏ ਕਪੂਰ ਨਜ਼ਰ ਆਉਣ ਵਾਲੇ ਹਨ। ਫਿਲਮ ਦੀ ਰਿ‍ਲੀਜ਼ਿੰਗ ਡੇਟ ਦੀ ਘੋਸ਼ਣਾ ਨਹੀਂ ਕੀਤੀ ਗਈ ਹੈ ਪਰ ਫਿਲਮ ਨੂੰ 19 ਅਪ੍ਰੈਲ ਰਿ‍ਲੀਜ ਕੀਤੇ ਜਾਣ ਦੀ ਚਰਚਾ ਹੈ। ਇਸ ਦੇ ਨਿਰਦੇਸ਼ਕ ਅਭਿਸ਼ੇਕ ਵਰਮਨ ਹਨ। ਫਿਲਮ ਨੂੰ ਪ੍ਰੋਡਿਊਸ ਕਰਨ ਜੌਹਰ, ਸਾਜਿਦ ਨਾਡਿਅਡਵਾਲਾ, ਹੀਰੂ ਜਸ ਜੌਹਰ ਅਤੇ ਅਪੂਰਵ ਮਹਿਤਾ ਨੇ ਕੀਤਾ ਹੈ। ਆਲੀਆ ਭੱਟ ਲਈ ਸਾਲ 2019 ਬੇਹੱਦ ਖਾਸ ਰਹਿਣ ਵਾਲਾ ਹੈ।Punjabi Bollywood Tadka
14 ਫਰਵਰੀ ਨੂੰ ਰਿ‍ਲੀਜ਼ ਹੋ ਰਹੀ 'ਗਲੀ ਬੁਆਏ' 'ਚ ਆਲੀ‍ਆ ਭੱਟ ਮੁਸਲਿ‍ਮ ਲੜਕੀ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਹੈ। ਫਿਲਮ 'ਚ ਉਨ੍ਹਾਂ ਨਾਲ ਰਣਵੀਰ ਸਿੰਘ ਨਜ਼ਰ ਆਉਣ ਵਾਲੇ ਹਨ। ਫਿਲਮ ਦਾ ਟਰੇਲਰ ਰਿ‍ਲੀਜ਼ ਹੋਣ ਤੋਂ ਬਾਅਦ ਆਲੀ‍ਆ ਭੱਟ ਦੇ ਕਿ‍ਰਦਾਰ ਦੀ ਕਾਫੀ ਚਰਚਾ ਹੋ ਰਹੀ ਹੈ।

 


Tags: KalankAlia BhattVarun Dhawan Abhishek VarmanAditya Roy KapurKaran JoharSonakshi Sinha Sanjay DuttMadhuri Dixit Nene

About The Author

manju bala

manju bala is content editor at Punjab Kesari