FacebookTwitterg+Mail

ਸੱਚੇ ਪਿਆਰ ਦੇ ਦਰਦ ਨੂੰ ਬਿਆਨ ਕਰਦਾ ਹੈ 'ਕਲੰਕ' ਦਾ ਟਾਈਟਲ ਟਰੈਕ

kalank
31 March, 2019 03:00:09 PM

ਜਲੰਧਰ(ਬਿਊਰੋ)— ਕਰਨ ਜੌਹਰ ਦੀ ਮੋਸਟ ਅਵੇਟਡ ਫਿਲਮ 'ਕਲੰਕ' ਜਿਸ ਨੂੰ ਲੈ ਕੇ ਪ੍ਰਸ਼ੰਸ਼ਕ ਕਾਫੀ ਉਤਸ਼ਾਹਿਤ ਹਨ। ਹੁਣ ਫਿਲਮ ਦਾ ਟਾਈਟਲ ਟਰੈਕ ਵੀ ਰਿਲੀਜ਼ ਹੋ ਚੁੱਕਿਆ ਹੈ। ਜੀ ਹਾਂ 'ਕਲੰਕ' ਗੀਤ ਨੂੰ ਆਲੀਆ ਭੱਟ ਅਤੇ ਵਰੁਣ ਧਵਨ 'ਤੇ ਫਿਲਮਾਇਆ ਗਿਆ ਹੈ। ਇੰਡੀਆ ਦੇ ਫੇਮਸ ਗਾਇਕ ਅਰਿਜੀਤ ਸਿੰਘ ਨੇ ਆਪਣੀ ਆਵਾਜ਼ ਨਾਲ ਇਸ ਗੀਤ ਨੂੰ ਚਾਰ ਚੰਨ ਲਗਾਏ ਹਨ।

 

'ਕਲੰਕ' ਗੀਤ ਦੇ ਬੋਲ ਅਮਿਤਾਭ ਭੱਟਾਚਾਰੀਆ ਨੇ ਕਲਮਬੰਧ ਕੀਤੇ ਹਨ ਅਤੇ ਮਿਊਜ਼ਿਕ ਫੇਮਸ ਮਿਊਜ਼ਿਕ ਡਾਇਰੈਕਟਰ ਪ੍ਰੀਤਮ ਨੇ ਦਿੱਤਾ ਹੈ। ਟਾਈਟਲ ਟਰੈਕ ਨੂੰ ਜ਼ੀ ਮਿਊਜ਼ਿਕ ਕੰਪਨੀ ਦੇ ਆਫੀਸ਼ੀਅਲ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਅਰਿਜੀਤ ਵੱਲੋਂ ਗਾਇਆ ਕਲੰਕ ਗੀਤ ਟਰੈਡਿੰਗ 'ਚ ਛਾਇਆ ਹੋਇਆ ਹੈ ਹੁਣ ਤੱਕ ਅੱਠ ਕਰੋੜ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ।


ਕਰਨ ਜੌਹਰ ਦੀ ਮਲਟੀ ਸਟਾਰਰ ਫਿਲਮ 'ਕਲੰਕ' ਜਿਸ 'ਚ ਵਰੁਣ ਅਤੇ ਆਲੀਆ ਤੋਂ ਇਲਾਵਾ ਆਦਿੱਤਿਆ ਰਾਏ ਕਪੂਰ ਤੇ ਸੋਨਾਕਸ਼ੀ ਸਿਨਹਾ ਨਜ਼ਰ ਆਉਣਗੇ। ਇਸ ਤੋਂ ਇਲਾਵਾ ਇਸ ਫਿਲਮ ਨਾਲ ਲੰਮੇ ਅਰਸੇ ਤੋਂ ਬਾਅਦ ਦਿੱਗਜ ਕਲਾਕਾਰ ਸੰਜੇ ਦੱਤ ਅਤੇ ਮਾਧੁਰੀ ਦੀਕਸ਼ਿਤ ਇਕੱਠੇ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ। ਫਿਲਮ ਕਲੰਕ ਨੂੰ ਅਭਿਸ਼ੇਕ ਵਰਮਾ ਨੇ ਡਾਇਰੈਕਟ ਕੀਤਾ ਹੈ। ਬਾਲੀਵੁੱਡ ਮੂਵੀ ਕਲੰਕ 17 ਅਪ੍ਰੈਲ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।

 


Tags: Kalanktitle trackAlia Bhatt Varun Dhawan

Edited By

Manju

Manju is News Editor at Jagbani.