FacebookTwitterg+Mail

ਇਸ ਦਿਨ ਰਿਲੀਜ਼ ਹੋਵੇਗਾ 'ਕਲੰਕ' ਦਾ ਟਰੇਲਰ

kalank
02 April, 2019 10:03:12 AM

ਜਲੰਧਰ(ਬਿਊਰੋ)— ਵਰੁਣ ਧਵਨ ਤੇ ਆਲੀਆ ਭੱਟ ਸਟਾਰਰ ਫਿਲਮ 'ਕਲੰਕ' ਦਾ ਟਰੇਲਰ ਵੀਡੀਓ ਰਿਲੀਜ਼ ਹੋਣ 'ਚ ਹੁਣ ਸਿਰਫ ਕੁਝ ਹੀ ਘੰਟੇ ਬਚੇ ਹਨ। ਫਿਲਮ ਦਾ ਟਰੇਲਰ ਵੀਡੀਓ 3 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਦਾ ਟੀਜ਼ਰ ਪਿਛਲੇ ਮਹੀਨੇ ਰਿਲੀਜ਼ ਕੀਤਾ ਗਿਆ ਸੀ ਅਤੇ ਇਸ ਨੂੰ ਸੋਸ਼ਲ ਮੀਡਿਆ 'ਤੇ ਸ਼ਾਨਦਾਰ ਰਿਐਕਸ਼ਨ ਮਿਲਿਆ ਸੀ। ਫਿਲਮ ਦਾ ਟੀਜ਼ਰ ਦਰਸ਼ਕਾਂ ਦਾ ਧਿਆਨ ਖਿੱਚਣ 'ਚ ਕਾਮਯਾਬ ਰਿਹਾ ਅਤੇ ਹੁਣ ਦੇਖਣਾ ਹੋਵੇਗਾ ਕਿ ਇਸ ਦੇ ਟਰੇਲਰ 'ਤੇ ਕੀ ਰਿਐਕਸ਼ਨ ਰਹਿੰਦਾ ਹੈ।


ਫਿਲਮ ਦਾ ਇਕ ਪ੍ਰੋਮੋ ਵੀਡੀਓ ਜ਼ਾਰੀ ਕਰਨ ਦੇ ਨਾਲ ਇਸ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਗਿਆ ਹੈ। ਫਿਲਮ ਦਾ ਪ੍ਰੋਡਿਊਸਰ ਕਰਨ ਜੌਹਰ ਨੇ ਆਪਣੇ ਵੈਰੀਫਾਈਡ ਟਵਿਟਰ ਹੈਂਡਲ ਤੋਂ ਟਵੀਟ ਕਰਕੇ ਇਹ ਪ੍ਰੋਮੋ ਵੀਡੀਓ ਸ਼ੇਅਰ ਕੀਤਾ। ਕੈਪਸ਼ਨ 'ਚ ਕਰਨ ਨੇ ਲਿਖਿਆ, ''ਕਲੰਕ' ਦੀ ਖਾਮੋਸ਼ ਕਰ ਦੇਣ ਵਾਲੀ ਦੁਨੀਆ ਵੱਲ ਇਕ ਹੋਰ ਕਦਮ, ਜਲਦ ਆ ਰਿਹਾ ਹੈ।'' ਵੀਡੀਓ ਨੂੰ ਕਾਫੀ ਪਸੰਦ ਅਤੇ ਸ਼ੇਅਰ ਕੀਤਾ ਗਿਆ ਹੈ। ਬਾਲੀਵੁੱਡ ਮੂਵੀ 'ਕਲੰਕ' 17 ਅਪ੍ਰੈਲ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।


Tags: KalankAlia BhattVarun DhawanTeaser TrailerBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.