FacebookTwitterg+Mail

ਤਬਾਹੀ ਨਹੀਂ, ਸੱਚੀ ਮੁਹੱਬਤ ਦੀ ਦਾਸਤਾਂ ਹੈ 'ਕਲੰਕ'

kalank
16 April, 2019 02:02:02 PM

ਇਸ ਸਾਲ ਦੀ ਮੋਸਟ ਅਵੇਟਿਡ ਫਿਲਮ ਅਤੇ ਕਰਨ ਜੌਹਰ ਦਾ ਡ੍ਰੀਮ ਪ੍ਰਾਜੈਕਟ 'ਕਲੰਕ' 17 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ। 3 ਵਾਰ ਇਕੱਠੇ ਕੰਮ ਕਰਨ ਤੋਂ ਬਾਅਦ ਆਲੀਆ ਭੱਟ ਅਤੇ ਵਰੁਣ ਧਵਨ ਦੀ ਸੁਪਰ ਹਿਟ ਜੋੜੀ ਇਕ ਵਾਰ ਫਿਰ ਤੋਂ ਸਿਲਵਰ ਸਕ੍ਰੀਨ 'ਤੇ ਧਮਾਲ ਮਚਾਉਣ ਵਾਲੀ ਹੈ। ਉਨ੍ਹਾਂ ਤੋਂ ਇਲਾਵਾ ਫਿਲਮ ਵਿਚ ਸੰਜੇ ਦੱਤ, ਮਾਧੁਰੀ ਦੀਕਸ਼ਤ, ਸੋਨਾਕਸ਼ੀ ਸਿਨਹਾ ਅਤੇ ਆਦਿਤਿਆ ਰਾਏ ਕਪੂਰ ਵੀ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਅਭਿਸ਼ੇਕ ਵਰਮਨ ਨੇ। ਫਿਲਮ ਪ੍ਰਮੋਸ਼ਨ ਲਈ ਦਿੱਲੀ ਪਹੁੰਚੇ ਵਰੁਣ, ਆਲੀਆ, ਸੋਨਾਕਸ਼ੀ ਅਤੇ ਆਦਿਤਿਆ ਨੇ ਜਗ ਬਾਣੀ/ਨਵੋਦਯਾ ਟਾਈਮਸ/ਪੰਜਾਬ ਕੇਸਰੀ/ਹਿੰਦ ਸਮਾਚਾਰ ਨਾਲ ਢੇਰ ਸਾਰੀਆਂ ਗੱਲਾਂ ਕੀਤੀਆਂ। ਪੇਸ਼ ਹਨ ਗੱਲਬਾਤ ਦੇ ਕੁਝ ਅੰਸ਼ :

ਕਲੰਕ ਲੱਗਣ ਨਾਲ ਪਿਆਰ ਗਲਤ ਨਹੀਂ ਹੋ ਜਾਂਦਾ

ਕਲੰਕ ਇਕ ਅਜਿਹਾ ਧੱਬਾ ਹੈ, ਜਿਸ ਨੂੰ ਅਸੀਂ ਕਈ ਵਾਰ ਪਿਆਰ ਨਾਲ ਜੋੜਦੇ ਹਾਂ ਪਰ ਇਸ ਦੇ ਲੱਗਣ ਨਾਲ ਪਿਆਰ ਗਲਤ ਨਹੀਂ ਹੋ ਜਾਂਦਾ। ਇਸ ਫਿਲਮ ਵਿਚ ਪਿਆਰ ਦੀ ਸ਼ਕਤੀ ਨੂੰ ਦਿਖਾਇਆ ਗਿਆ ਹੈ। ਜਦੋਂ ਤੁਹਾਡੇ ਕੋਲ ਪਿਆਰ ਹੁੰਦਾ ਹੈ ਤਾਂ ਤੁਸੀਂ ਪੂਰੀ ਦੁਨੀਆ ਨਾਲ ਲੜ ਸਕਦੇ ਹੋ।

ਵੱਖਰੇ ਹੋਣ ਦੇ ਬਾਵਜੂਦ ਮੇਰੇ ਵਾਂਗ ਹਨ ਜਫਰ

ਜਫਰ ਦਾ ਕਿਰਦਾਰ ਮੇਰੇ ਨਾਲੋਂ ਕਾਫੀ ਵੱਖਰਾ ਹੈ ਪਰ ਸਾਡੇ ਦੋਹਾਂ ਵਿਚ ਇਕ ਗੱਲ ਕਾਮਨ ਹੈ ਅਤੇ ਉਹ ਹੈ ਆਪਣੇ ਰਿਸ਼ਤੇ ਨੂੰ ਨਿਭਾਉਣ ਦੀ ਚਾਹਤ। ਅਸੀਂ ਦੋਵੇਂ ਹੀ ਆਪਣੇ ਰਿਸ਼ਤੇ ਨੂੰ ਨਿਭਾਉਣ ਲਈ ਕਿਸੇ ਵੀ ਹੱਦ ਤਕ ਜਾ ਸਕਦੇ ਹਾਂ। 2 ਸਾਲ ਦੀ ਉਮਰ ਤੋਂ ਹੁਣ ਤਕ ਬਣਾਏ ਗਏ ਰਿਸ਼ਤੇ ਅੱਜ ਵੀ ਮੇਰੇ ਨਾਲ ਹਨ। ਮੇਰਾ ਮੰਨਣਾ ਹੈ ਕਿ ਜ਼ਿੰਦਗੀ ਵਿਚ ਹਰ ਕਿਸੇ ਦੇ ਮਿਲਣ ਪਿੱਛੇ ਇਕ ਕਾਰਨ ਹੁੰਦਾ ਹੈ। ਇਸ ਲਈ ਮੈਂ ਹਰ ਰਿਸ਼ਤੇ ਨੂੰ ਅਖੀਰ ਤਕ ਨਿਭਾਉਣਾ ਚਾਹੁੰਦਾ ਹਾਂ। ਇਹੋ ਖਾਸੀਅਤ ਜਫਰ ਵਿਚ ਵੀ ਹੈ, ਉਹ ਜੋ ਰਿਸ਼ਤੇ ਬਣਾਉਂਦਾ ਹੈ, ਉਸ ਨੂੰ ਕਦੇ ਤੋੜਦਾ ਨਹੀਂ।

ਵੱਡੀ ਹੋ ਗਈ ਹੈ ਆਲੀਆ

ਆਲੀਆ ਮੇਰੀ ਬਹੁਤ ਹੀ ਚੰਗੀ ਦੋਸਤ ਹੈ ਅਤੇ ਉਹ ਬਹੁਤ ਹੀ ਜ਼ਿਆਦਾ ਮਿਹਨਤ ਕਰਦੀ ਹੈ। ਅਸੀਂ ਹਮੇਸ਼ਾ ਇਕ-ਦੂਸਰੇ ਦੇ ਕੰਮ ਨੂੰ ਬਿਹਤਰ ਬਣਾਉਣ ਲਈ ਇਕ-ਦੂਸਰੇ ਨੂੰ ਚੈਲੰਜ ਕਰਦੇ ਰਹਿੰਦੇ ਹਾਂ। ਆਲੀਆ ਦੇ ਨਾਲ ਮੈਂ ਕਦੇ ਐਕਟਿੰਗ ਨਹੀਂ ਕਰ ਸਕਦਾ। ਕਿਸੇ ਵੀ ਰੋਲ ਨੂੰ ਪਲੇਅ ਕਰਨ ਲਈ ਮੈਨੂੰ ਉਸ ਕਿਰਦਾਰ ਨੂੰ ਅਪਣਾਉਣਾ ਪੈਂਦਾ ਹੈ ਕਿਉਂਕਿ ਜੇਕਰ ਮੈਂ ਵੀ ਐਕਟਿੰਗ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਆਲੀਆ ਮੈਨੂੰ ਫੀਲ ਕਰਾਉਣ ਲਈ ਅਜੀਬ ਜਿਹੇ ਚਿਹਰੇ ਬਣਾਉਣ ਲੱਗ ਪੈਂਦੀ ਹੈ। ਪਹਿਲੀ ਫਿਲਮ ਤੋਂ ਹੁਣ ਤਕ ਇਕੱਠੇ ਕੰਮ ਕਰਨ ਦੇ ਬਾਅਦ ਇਹੋ ਕਹਿ ਸਕਦਾ ਹਾਂ ਕਿ ਆਲੀਆ ਵੱਡੀ ਹੋ ਗਈ ਹੈ।

ਪਾਕਿਸਤਾਨੀ ਟੀ. ਵੀ. ਸ਼ੋਅ ਤੋਂ ਮਿਲੀ ਮਦਦ

ਇਸ ਫਿਲਮ ਨੂੰ ਸਾਈਨ ਕਰਨ ਤੋਂ ਬਾਅਦ ਫਿਲਮ ਦੇ ਡਾਇਰੈਕਟਰ ਅਭਿਸ਼ੇਕ ਨੇ ਮੈਨੂੰ ਕੁਝ ਜ਼ਿਆਦਾ ਤਿਆਰੀਆਂ ਕਰਨ ਲਈ ਨਹੀਂ ਕਿਹਾ ਸੀ ਪਰ ਮੈਂ ਇਸ ਫਿਲਮ ਲਈ ਦਿਲ ਤੋਂ ਕੁਝ ਤਿਆਰੀਆਂ ਕਰਨਾ ਚਾਹੁੰਦੀ ਸੀ। ਇਸ ਦੇ ਲਈ ਮੈਂ 'ਮੁਗਲੇ ਆਜ਼ਮ', 'ਉਮਰਾਓ ਜਾਨ', 'ਸਿਲਸਿਲਾ' ਅਤੇ 'ਕਭੀ-ਕਭੀ'' ਫਿਲਮਾਂ ਦੇਖੀਆਂ ਜਿਸ ਨਾਲ ਮੇਰੀ ਬਾਡੀ ਲੈਂਗੁਏਜ ਵਿਚ ਇਕ ਗ੍ਰੇਸ ਆ ਸਕੇ, ਮੈਂ ਆਪਣੇ ਐਕਸਪਰੇਸ਼ਨ 'ਤੇ ਕੰਮ ਕਰ ਸਕਾਂ। ਉਸ ਤੋਂ ਬਾਅਦ ਅਭਿਸ਼ੇਕ ਨੇ ਮੈਨੂੰ ਇਕ ਪਾਕਿਸਤਾਨੀ ਟੀ. ਵੀ. ਸ਼ੋਅ 'ਜ਼ਿੰਦਗੀ ਗੁਲਜ਼ਾਰ ਹੈ' ਦੇਖਣ ਲਈ ਕਿਹਾ, ਜਿਸ ਤੋਂ ਮੈਨੂੰ ਬਹੁਤ ਮਦਦ ਮਿਲੀ।

ਪਿਆਰ ਨੂੰ ਲੈ ਕੇ ਪੁਰਾਣੇ ਖਿਆਲਾਂ ਦੀ ਹਾਂ

ਪਿਆਰ ਨੂੰ ਲੈ ਕੇ ਮੇਰੇ ਖਿਆਲ ਅੱਜ ਵੀ ਪੁਰਾਣੇ ਜ਼ਮਾਨੇ ਵਰਗੇ ਹਨ। ਮੈਂ ਅੱਜ ਵੀ ਸੋਲਮੇਟ ਵਿਚ ਵਿਸ਼ਵਾਸ ਰੱਖਦੀ ਹਾਂ। ਫਿਲਮ ਵਿਚ ਇਕ ਡਾਇਲਾਗ ਹੈ,ਜਿਸ ਨਾਲ ਮੈਨੂੰ ਖੁਦ ਨੂੰ ਸਭ ਤੋਂ ਜ਼ਿਆਦਾ ਜੁੜਿਆ ਹੋਇਆ ਪਾਇਆ ਅਤੇ ਉਹ ਸੀ ਜ਼ਿਆਦਾਤਰ ਲੋਕ ਮੁਹੱਬਤ ਵਿਚ ਲੋਕ ਤਬਾਹ ਹੋ ਜਾਂਦੇ ਹਨ ਪਰ ਕੁਝ ਲੋਕ ਆਪਣੀ ਤਬਾਹੀ ਵਿਚ ਹੀ ਮੁਹੱਬਤ ਲੱਭ ਲੈਂਦੇ ਹਨ।

ਵਰੁਣ ਦੇ ਨਾਲ ਕੰਮ ਕਰਨ ਵਿਚ ਮਿਲਦੀ ਹੈ ਫਰੀਡਮ

ਵਰੁਣ ਨਾਲ ਕੰਮ ਕਰਦੇ ਸਮੇਂ ਮੈਂ ਜਿਵੇਂ ਚਾਹਾਂ ਉਂਝ ਹੀ ਰਹਿ ਸਕਦੀ ਹਾਂ। ਮੈਨੂੰ ਇਹ ਨਹੀਂ ਸੋਚਣਾ ਪੈਂਦਾ ਕਿ ਮੈਂ ਕੀ ਬੋਲਣਾ ਹੈ ਜਾਂ ਕਿਹੋ ਜਿਹਾ ਵਰਤਾਓ ਕਰਨਾ ਹੈ। ਕੰਮ ਕਰਦੇ ਸਮੇਂ ਜੇਕਰ ਕਦੇ ਵੀ ਸਾਨੂੰ ਦੋਵਾਂ ਨੂੰ ਇਕ-ਦੂਸਰੇ ਦੇ ਕੰਮ ਵਿਚ ਕੋਈ ਕਮੀ ਲੱਗਦੀ ਹੈ ਤਾਂ ਅਸੀਂ ਦੋਵੇਂ ਬਿਨਾਂ ਕਿਸੇ ਝਿਜਕ ਦੇ ਬੋਲ ਦਿੰਦੇ ਹਾਂ ਜਿਸ ਨਾਲ ਸਾਡਾ ਕੰਮ ਬਿਹਤਰ ਹੋ ਜਾਂਦਾ ਹੈ।

ਐਫਰਟਲੈਸ ਐਕਟ੍ਰੈੱਸ ਹੈ ਸੋਨਾਕਸ਼ੀ

ਸੋਨਾਕਸ਼ੀ ਦੀ ਖਾਸ ਗੱਲ ਇਹ ਹੈ ਕਿ ਐਕਟਿੰਗ ਕਰਨ ਲਈ ਉਸ ਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਹੁੰਦੀ। ਮੈਨੂੰ ਸੋਨਾਕਸ਼ੀ ਦੀ ਸਭ ਤੋਂ ਚੰਗੀ ਗੱਲ ਇਹੋ ਲੱਗਦੀ ਹੈ ਕਿ ਉਹ ਆਪਣੇ ਕੰਮ ਨੂੰ ਲੈ ਕੇ ਸੀਰੀਅਸ ਤਾਂ ਹੈ ਪਰ ਉਹ ਖੁਦ ਨੂੰ ਬਹੁਤ ਗੰਭੀਰਤਾ ਨਾਲ ਨਹੀਂ ਲੈਂਦੀ ਹੈ। ਉਹ ਐਫਰਟਲੈਸ ਐਕਟ੍ਰੈੱਸ ਹੈ ਅਤੇ ਇਹੀ ਇਕ ਕਾਰਨ ਹੈ ਕਿ ਜਿੰਨੇ ਵੀ ਲੋਕਾਂ ਨੇ ਉਸ ਦੇ ਨਾਲ ਕੰਮ ਕੀਤਾ, ਉਹ ਵਾਰ-ਵਾਰ ਉਸ ਨਾਲ ਕੰਮ ਕਰਨਾ ਚਾਹੁੰਦੇ ਹਨ।

ਕਰੀਅਰ ਦਾ ਸਭ ਤੋਂ ਸਪੈਸ਼ਲ ਕਿਰਦਾਰ ਹੈ 'ਸਤਿਯਾ'

ਸੋਨਾਕਸ਼ੀ ਸਿਨਹਾ

ਸਤਿਆ ਮੇਰੇ ਕਰੀਅਰ ਦਾ ਸਭ ਤੋਂ ਸਪੈਸ਼ਲ ਕਿਰਦਾਰ ਹੈ। ਇਸ ਕਿਰਦਾਰ ਦੀ ਸਭ ਤੋਂ ਖੂਬਸੂਰਤ ਗੱਲ ਹੈ ਉਸ ਦੀ ਤਾਕਤ। ਜਿਸ ਤਰ੍ਹਾਂ ਦੇ ਹਾਲਾਤ ਵਿਚੋਂ ਉਹ ਲੰਘਦੀ ਹੈ ਅਤੇ ਚੀਜ਼ਾਂ ਨੂੰ ਸੰਭਾਲਦੀ ਹੈ, ਉਹ ਬਹੁਤ ਹੀ ਵੱਖਰਾ ਜਿਹਾ ਹੈ। ਇਸ ਕਿਰਦਾਰ ਨੂੰ ਨਿਭਾਉਣਾ ਮੇਰੇ ਲਈ ਬਹੁਤ ਹੀ ਖਾਸ ਸੀ।

ਲੱਕੀ ਹੈ ਆਲੀਆ

ਮੈਨੂੰ ਮਾਧੁਰੀ ਦੀਕਸ਼ਿਤ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਇਹ ਮੇਰੀ ਖੁਸ਼ਕਿਸਮਤੀ ਹੈ। ਮੈਂ ਇਹ ਦੂਸਰੀ ਵਾਰ ਕੰਮ ਕੀਤਾ ਹੈ ਪਰ ਇਕ ਹੀ ਫਿਲਮ ਵਿਚ ਕੰਮ ਕਰਨ ਦੇ ਬਾਵਜੂਦ ਅਸੀਂ ਸਕ੍ਰੀਨ ਸਪੇਸ ਸ਼ੇਅਰ ਨਹੀਂ ਕਰ ਸਕੇ। ਮੈਨੂੰ ਲੱਗਦਾ ਹੈ ਕਿ ਆਲੀਆ ਬਹੁਤ ਲੱਕੀ ਹੈ ਕਿ ਉਸ ਮਾਧੁਰੀ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਨ ਦਾ ਮੌਕਾ ਮਿਲਿਆ ਅਤੇ ਮੈਂ ਉਮੀਦ ਕਰਦੀ ਹਾਂ ਕਿ ਜਲਦੀ ਹੀ ਮੈਨੂੰ ਵੀ ਇਹ ਮੌਕਾ ਮਿਲੇਗਾ।

ਪਹਿਲੀ ਵਾਰ ਨਿਭਾਇਆ ਹੈ ਇਸ ਤਰ੍ਹਾਂ ਦਾ ਕਿਰਦਾਰ

ਆਦਿਤਿਆ ਰਾਏ ਕਪੂਰ

ਦੇਵ ਵਰਗਾ ਕਿਰਦਾਰ ਮੈਂ ਪਹਿਲਾਂ ਕਦੇ ਨਹੀਂ ਕੀਤਾ। ਉਹ ਬਹੁਤ ਹੀ ਸੱਚਾ ਤੇ ਸਿਧਾਂਤਾਂ 'ਤੇ ਜਿਊਣ ਵਾਲਾ ਇਨਸਾਨ ਹੈ। ਦੇਵ ਇਕ ਅਜਿਹਾ ਕਿਰਦਾਰ ਸੀ, ਜਿਸ ਦੇ ਲਈ ਮੈਨੂੰ ਬਹੁਤ ਤਿਆਰੀ ਕਰਨੀ ਪਈ। ਇਸ ਦੇ ਲਈ ਮੈਂ 'ਡਿਸਕਵਰੀ ਆਫ ਇੰਡੀਆ', 'ਇੰਡੀਅਨ ਸਮਰ' ਵਰਗੀਆਂ ਕਈ ਕਿਤਾਬਾਂ ਪੜ੍ਹੀਆਂ ਇਸ ਦੇ ਨਾਲ ਹੀ ਮੈਂ 'ਅੰਦਾਜ਼', 'ਮਧੂਵਤੀ' ਵਰਗੀਆਂ ਕੁਝ ਪੁਰਾਣੀਆਂ ਫਿਲਮਾਂ ਵੀ ਦੇਖੀਆਂ, ਜਿਸ ਨਾਲ ਕਿ ਮੈਂ ਆਪਣੀ ਬੋਲੀ ਅਤੇ ਬਾਡੀ ਲੈਂਗੁਏਜ 'ਤੇ ਕੰਮ ਕਰ ਸਕਾਂ।

ਸ਼ੂਟਿੰਗ ਕਰਦੇ ਸਮੇਂ ਲੱਗਦਾ ਸੀ ਡਰ

ਫਿਲਮ ਦੀ ਸ਼ੂਟਿੰਗ ਸਮੇਂ ਕਦੇ-ਕਦੇ ਥੋੜ੍ਹੀ ਘਬਰਾਹਟ ਹੁੰਦੀ ਸੀ ਕਿਉਂਕਿ ਤੁਹਾਡੇ ਕੁਝ ਕਿਰਦਾਰ ਵਿਚ ਇੰਨੀ ਡੂੰਘਾਈ ਹੁੰਦੀ ਹੈ ਕਿ ਐਕਟਰ ਦੇ ਤੌਰ 'ਤੇ ਤੁਹਾਡੀ ਜ਼ਿੰਮੇਵਾਰੀ ਵਧ ਜਾਂਦੀ ਹੈ। ਆਲੀਆ ਤੇ ਮੈਂ ਡੀਅਰ ਜ਼ਿੰਦਗੀ ਵਿਚ ਕੋ-ਐਕਟਰ ਹੋਣ ਦੇ ਨਾਲ-ਨਾਲ ਪਾਰਟੀ ਫਰੈਂਡਜ਼ ਵੀ ਹਾਂ, ਜਿਸ ਦੇ ਕਾਰਨ ਉਨ੍ਹਾਂ ਦੇ ਨਾਲ ਕੰਮ ਕਰਨਾ ਕਾਫੀ ਕੰਫਰਟੇਬਲ ਸੀ।


Tags: KalankAlia BhattVarun DhawanKalankSonakshi SinhaMadhuri DixitSanjay DuttPromotions

Edited By

Sunita

Sunita is News Editor at Jagbani.