ਮੁੰਬਈ(ਬਿਊਰੋ)— ਆਲੀਆ ਭੱਟ ਤੇ ਵਰੁਣ ਧਵਨ ਦੀ ਫਿਲਮ 'ਕਲੰਕ' ਨੇ ਸਿਨੇਮਾਘਰਾਂ 'ਚ ਕਾਮਯਾਬ ਐਂਟਰੀ ਕੀਤੀ ਹੈ। ਇਸ ਦੌਰਾਨ ਦੋਵੇਂ ਇਕ ਟੀ. ਵੀ. ਚੈਨਲ ਦੇ ਸ਼ੋਅ 'ਚ ਫਿਲਮ ਨੂੰ ਪ੍ਰਮੋਟ ਕਰਨ ਪਹੁੰਚੇ ਸਨ। ਵਰੁਣ ਤੇ ਆਲੀਆ ਦੀ ਜੋੜੀ ਅਕਸਰ ਹੀ ਲੋਕਾਂ ਨੂੰ ਪਸੰਦ ਆਉਂਦੀ ਆ ਰਹੀ ਹੈ। ਲਿਟਲ ਚੈਂਪਸ ਦੇ ਮੰਚ 'ਤੇ ਵੀ ਦੋਵਾਂ ਨੇ ਆਪਣੀ ਕੈਮਿਸਟਰੀ ਨਾਲ ਚਾਰ ਚੰਨ ਲਗਾ ਦਿੱਤੇ। ਇਸ ਦੌਰਾਨ ਵਰੁਣ ਅਤੇ ਆਲੀਆ ਰੋਮਾਟਿਕ ਡਾਂਸ ਕਰਨ ਕਰਨ ਦਾ ਮੌਕਾ ਵੀ ਹੱਥੋਂ ਜਾਣ ਨਹੀਂ ਦਿੱਤਾ। 'ਕਲੰਕ' 'ਚ ਰੂਪ ਤੇ ਜ਼ਫਰ ਨੇ ਸਟੇਜ਼ 'ਤੇ ਕੀਤੀ ਮਸਤੀ ਦੇਖ ਔਡੀਅੰਸ ਨੇ ਵੀ ਖੂਬ ਤਾੜੀਆਂ ਤੇ ਸੀਟੀਆਂ ਵਜਾਈਆਂ। ਸ਼ੋਅ ਦੇ ਹੋਸਟ ਰਵੀ ਦੁਬੇ ਨੇ ਵੀ ਮਹਿਮਾਨਾਂ ਨਾਲ ਖੂਬ ਮਸਤੀ ਕੀਤੀ।