FacebookTwitterg+Mail

ਫਿਲਮ 'ਕਲੰਕ' ਦਾ ਫਰਸਟ ਲੁੱਕ ਰਿਲੀਜ਼

kalank first posters out
07 March, 2019 04:15:27 PM

ਜਲੰਧਰ(ਬਿਊਰੋ)— ਵਰੁਣ ਧਵਨ ਤੇ ਆਲੀਆ ਭੱਟ ਦੀ ਫਿਲਮ 'ਕਲੰਕ' ਲੰਬੇ ਸਮੇਂ ਤੋਂ ਫੈਨਜ਼ ਵਿਚਕਾਰ ਖਿੱਚ ਦਾ ਕਾਰਨ ਬਣੀ ਹੋਈ ਹੈ। ਇਸੇ ਉਤਸ਼ਾਹ ਨੂੰ ਬਣਾਏ ਰੱਖਣ ਲਈ ਮੇਕਰਸ ਨੇ ਫਿਲਮ 'ਚ ਵਰੁਣ ਦਾ ਪਹਿਲਾ ਲੁੱਕ ਕੁਝ ਸਮਾਂ ਪਹਿਲਾਂ ਹੀ ਰਿਲੀਜ਼ ਕੀਤਾ ਹੈ। ਇਸ ਦੇ ਪੋਸਟਰ ਨੂੰ ਦੇਖ ਕੇ ਸਾਫ ਹੋ ਗਿਆ ਹੈ ਕਿ ਇਸ 'ਚ ਵੀ ਵਰੁਣ ਦਾ ਰੋਲ ਉਸ ਦੇ ਕਰੀਅਰ ਦੇ ਚੈਲੇਂਜਿੰਗ ਕਿਰਦਾਰਾਂ 'ਚੋਂ ਇਕ ਹੋਣ ਵਾਲਾ ਹੈ।


ਫਿਲਮ ਤੋਂ ਵਰੁਣ ਦੀ ਪਹਿਲੀ ਝਲਕ ਨੂੰ ਧੱਕ-ਧੱਕ ਗਰਲ ਮਾਧੁਰੀ ਨੇ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਇਸ ਨੂੰ ਕੈਪਸ਼ਨ ਵੀ ਦਿੱਤਾ ਹੈ ਕਿ ਸਾਡੀ ਦੁਨੀਆ ਬਹੁਤ ਵੱਡੀ ਹੈ ਤੇ ਸਾਡਾ ਹੀਰੋ ਬਹੁਤ ਬਹਾਦਰ ਹੈ। ਦੂਜੇ ਪਾਸੇ ਸੰਜੈ ਦੱਤ ਨੇ ਵੀ ਟਵੀਟ ਕਰਦੇ ਹੋਏ ਲਿਖਿਆ,''ਮਿਲੋ ਕਲੰਕ ਨੂੰ…ਜੋ ਸਾਡੀ ਫਿਲਮ ਦਾ ਹੀਰੋ ਹੈ।''

2019 'ਚ ਆਉਣ ਵਾਲੀ 'ਕਲੰਕ' ਮਲਟੀਸਟਾਰਰ ਫਿਲਮ ਹੈ। ਇਸ 'ਚ ਲੰਬੇ ਸਮੇਂ ਬਾਅਦ ਮਾਧੁਰੀ ਦੀਕਸ਼ਿਤ ਤੇ ਸੰਜੇ ਦੱਤ ਵੀ ਨਜ਼ਰ ਆਉਣਗੇ। ਵਰੁਣ ਨਾਲ ਫਿਲਮ 'ਚ ਆਲੀਆ ਭੱਟ ਹੈ। ਇਨ੍ਹਾਂ ਤੋਂ ਇਲਾਵਾ 'ਕਲੰਕ' 'ਚ ਆਦਿੱਤਿਆ ਰਾਏ ਕਪੂਰ ਤੇ ਸੋਨਾਕਸ਼ੀ ਸਿਨਹਾ ਵੀ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।

 


Tags: Kalank First PosterVarun Dhawan Bollywood Celebrity News in Punjabi Alia Bhatt Sanjay Dutt Madhuri Dixit Aditya Roy Kapur ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.