ਮੁੰਬਈ(ਬਿਊਰੋ)— ਦੋ ਦਿਨ ਪਹਿਲਾਂ ਕਰਨ ਜੌਹਰ ਦੀ ਮਲਟੀਸਟਾਰਰ ਫਿਲਮ 'ਕਲੰਕ' ਰਿਲੀਜ਼ ਹੋਈ ਸੀ। ਇਸ ਨੂੰ ਪਹਿਲੇ ਦਿਨ ਔਡੀਅੰਸ ਦਾ ਵਧੀਆ ਹੁੰਗਾਰਾ ਮਿਲਿਆ ਹੈ। ਇਸ ਤੋਂ ਬਾਅਦ ਕਰਨ ਨੇ ਆਪਣੇ ਘਰ ਇਕ ਪਾਰਟੀ ਕੀਤੀ ਜਿਸ 'ਚ ਬੀ-ਟਾਊਨ ਸਟਾਰਸ ਨੇ ਫਿਲਮ ਦੀ ਫਿਲਮ ਦੀ ਟੀਮ ਨਾਲ ਇੰਜੁਆਏ ਕੀਤਾ। ਵਰੁਣ ਧਵਨ ਦੇ ਨਾਲ ਇੱਥੇ ਆਲੀਆ ਭੱਟ ਨੂੰ ਵੀ ਸਪੋਟ ਕੀਤਾ ਗਿਆ। 'ਕਲੰਕ' 'ਚ ਵਰਣੁ ਨੇ ਜ਼ਫਰ ਦਾ ਕਿਰਦਾਰ ਨਿਭਾਇਆ ਹੈ ਜਿਸ ਨੂੰ ਜੰਮ ਕੇ ਤਾਰੀਫਾਂ ਮਿਲ ਰਹੀਆਂ ਹਨ। ਕਰਨ ਦੇ ਘਰ ਹੋਈ ਪਾਰਟੀ 'ਚ ਆਲੀਆ ਵੱਖਰੇ ਅੰਦਾਜ਼ 'ਚ ਨਜ਼ਰ ਆਈ। ਇਨ੍ਹਾਂ ਤੋਂ ਇਲਾਵਾ ਇੱਥੇ ਸ਼ਵੇਤਾ ਬੱਚਨ ਤੇ ਜੋਯਾ ਅਖਤਰ ਵੀ ਨਜ਼ਰ ਆਈ।