FacebookTwitterg+Mail

ਉਡੀਕਾਂ ਖਤਮ, ‘ਕਲੰਕ’ ਦਾ ਟਰੇਲਰ ਰਿਲੀਜ਼

kalank trailer out
04 April, 2019 09:54:53 AM

ਜਲੰਧਰ(ਬਿਊਰੋ)— ਆਲੀਆ ਭੱਟ ਅਤੇ ਵਰੁਣ ਧਵਨ ਸਟਾਰਰ ਫਿਲਮ ‘ਕਲੰਕ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਤੋਂ ਪਹਿਲਾਂ ਫਿਲਮ ਦੇ ਟੀਜ਼ਰ ਨੂੰ ਖੂਬ ਪਸੰਦ ਕੀਤਾ ਗਿਆ ਸੀ। ਫਿਲਮ ਦੀ ਸਭ ਤੋਂ ਖਾਸ ਗੱਲ ਹੈ ਕਿ ਇਸ ‘ਚ 19 ਸਾਲ ਬਾਅਦ ਸੰਜੇ ਦੱਤ ਤੇ ਮਾਧੁਰੀ ਦਿਕਸ਼ਿਤ ਨਜ਼ਰ ਆ ਰਹੇ ਹਨ। ਕੁਝ ਸਮਾਂ ਪਹਿਲਾਂ ਹੀ ‘ਕਲੰਕ’ ਦਾ ਟਰੇਲਰ ਰਿਲੀਜ਼ ਕੀਤਾ ਗਿਆ ਹੈ। ਇਸ ਦੀ ਸ਼ੁਰੂਆਤ ਆਲੀਆ ਭੱਟ ਦੇ ਦਮਦਾਰ ਡਾਇਰਲੌਗ ਤੋਂ ਹੁੰਦੀ ਹੈ। ਇਸ ਨੂੰ ਸੁਣ ਕਹਾਣੀ ਦਾ ਅੰਦਾਜ਼ਾ ਆਸਾਨੀ ਨਾਲ ਲੱਗ ਜਾਂਦਾ ਹੈ।


ਇਸ ਦੇ ਨਾਲ ਹੀ ਇਸ ਫਿਲਮ ‘ਚ ਜ਼ਬਰਦਸਤ ਲਵ ਟ੍ਰਾਈਐਂਗਲ ਦਿਖਾਇਆ ਗਿਆ ਹੈ ਜਿਸ ਨਾਲ ਕਹਾਣੀ ਕੁਝ ਬਦਲਦੀ ਨਜ਼ਰ ਆ ਰਹੀ ਹੈ। ਫਿਲਮ ‘ਚ ਸ਼ਾਹਰੁਖ ਤੇ ਕਾਜਲ ਦੀ ਸੁੱਪਰਹਿੱਟ ਫਿਲਮ ‘ਡੀਡੀਐਲਜੇ’ ਦਾ ਟ੍ਰੇਨ ਵਾਲਾ ਸੀਨ ਵੀ ਰੀਕ੍ਰਿਏਟ ਕੀਤਾ ਗਿਆ ਹੈ ਜਿਸ ਦੀ ਚਰਚਾ ਸੋਸ਼ਲ ਮੀਡੀਆ ‘ਤੇ ਹੋ ਰਹੀ ਹੈ। ਅਭਿਸ਼ੇਕ ਵਰਮਨ ਦੀ ਡਾਇਰੈਕਸ਼ਨ ‘ਚ ਬਣੀ ‘ਕਲੰਕ’ 19 ਅਪਰੈਲ ਨੂੰ ਰਿਲੀਜ਼ ਹੋ ਰਹੀ ਹੈ।


Tags: Kalank Trailer OutAlia Bhatt Varun Dhawan Sonakshi Sinha Madhuri Dixit Sanjay Dutt and Aditya Roy KapurBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.