FacebookTwitterg+Mail

ਯੁੱਗ ਗਾਇਕ ਕੁਲਦੀਪ ਮਾਣਕ ਨੂੰ ਸਮਰਪਿਤ 'ਕਲੀਆਂ' ਗੀਤ ਨੂੰ ਸਰੋਤਿਆਂ ਕਬੂਲਿਆ : ਅਮਨ ਹੋਠੀ

kaliyan
25 July, 2017 09:24:01 AM

ਜਲੰਧਰ- ਯੁੱਗ ਗਾਇਕ ਕੁਲਦੀਪ ਮਾਣਕ ਭਾਵੇਂ ਅੱਜ ਸਾਡੇ ਵਿਚ ਨਹੀਂ ਰਿਹਾ ਪਰ ਉਸਦੀ ਗਾਇਕੀ ਯੁੱਗਾਂ-ਯੁੱਗਾਂ ਤੱਕ ਸਾਡੇ ਮਨ ਮੰਦਰਾਂ ਵਿਚ ਵਸਦੀ ਰਹੇਗੀ। ਉਸਦੀ ਯਾਦ ਨੂੰ ਤਾਜ਼ਾ ਕਰਨ ਲਈ ਉਸਦੇ ਚਾਹੁਣ ਵਾਲੇ ਗਾਇਕਾਂ ਅਤੇ ਰਾਈਟ ਕੀ ਰਿਕਾਰਡਜ਼ ਨੇ 'ਕਲੀਆਂ' ਗੀਤ  ਸਰੋਤਿਆਂ ਸਾਹਮਣੇ ਪੇਸ਼ ਕੀਤਾ ਹੈ। ਇਹ ਜਾਣਕਾਰੀ ਮਿਊਜ਼ਿਕ ਡਾਇਰੈਕਟਰ ਅਮਨ ਹੋਠੀ (ਏ. ਸੀ. ਈ.) ਨੇ ਦਿੰਦਿਆਂ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਖੁਦ ਮੇਰੇ ਵਲੋਂ ਤਿਆਰ ਕੀਤਾ ਗਿਆ ਹੈ ਤੇ ਬੋਲ ਮਾਣਕ-ਈ, ਲਹਿੰਬਰ ਹੁਸੈਨਪੁਰੀ ਅਤੇ ਸ਼ਿਵ ਮਾਲੜੀ ਨੇ ਸਾਂਝੇ ਤੌਰ 'ਤੇ ਲਿਖੇ ਹਨ। ਵੀਡੀਓ ਨੌਜਵਾਨ ਵੀਡੀਓ ਡਾਇਰੈਕਟਰ ਕਮਲਪ੍ਰੀਤ ਜੌਨੀ ਨੇ ਬਹੁਤ ਹੀ ਖੂਬਸੂਰਤ ਢੰਗ ਨਾਲ ਬਣਾਈ ਹੈ। ਜਦਕਿ ਗਾਇਆ ਹੈ ਮਾਣਕ-ਈ, ਲਹਿੰਬਰ ਹੁਸੈਨਪੁਰੀ, ਨਛੱਤਰ ਗਿੱਲ, ਨਿਰਮਲ ਸਿੱਧੂ ਅਤੇ ਕੇ. ਐੱਸ. ਮੱਖਣ ਨੇ। ਇਸ ਜੁਗਲਬੰਦੀ ਨੂੰ ਸਰੋਤਿਆਂ ਨੇ ਬਹੁਤ ਹੀ ਪਸੰਦ ਕੀਤਾ ਅਤੇ ਲਗਾਤਾਰ ਵੱਖ ਵੱਖ ਚੈਨਲਾਂ ਅਤੇ ਸੋਸ਼ਲ ਸਾਈਟਾਂ 'ਤੇ ਇਸ ਉੱਦਮ ਨੂੰ ਪਿਆਰ ਮਿਲ ਰਿਹਾ ਹੈ।

 


Tags: KaliyanManak E Lehmber Nachhatar Gill KS MakhanNirmal Sidhuਕੁਲਦੀਪ ਮਾਣਕਕਲੀਆਂ