ਮੁੰਬਈ (ਬਿਊਰੋ) - 'ਦੇਵ ਡੀ' ਨਾਲ ਬਾਲੀਵੁੱਡ 'ਚ ਆਗਾਜ਼ ਕਰਨ ਵਾਲੀ ਖੂਬਸੂਰਤ ਅਦਾਕਾਰਾ ਕਲਕੀ ਕੋਚਲਿਨ ਜੋ ਕਿ ਬਹੁਤ ਜਲਦ ਮਾਂ ਬਣਨ ਵਾਲੀ ਹੈ। ਜੀ ਹਾਂ, ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਪ੍ਰੈਗਨੈਂਸੀ ਦੀ ਖਬਰ ਨੂੰ ਸ਼ੇਅਰ ਕਰਦਿਆਂ ਇਕ ਤਸਵੀਰ ਸਾਂਝੀ ਕੀਤੀ ਹੈ।
ਅਦਾਕਾਰਾ ਆਪਣੇ ਬੁਆਏਫ੍ਰੈਂਡ ਗਾਏ ਹਰਸ਼ਬਰਗ (7uy 8ershberg) ਨਾਲ ਆਪਣੇ ਬੱਚੇ ਦੇ ਸਵਾਗਤ ਲਈ ਉਤਸੁਕ ਹੈ। ਸਾਲ 2011 'ਚ ਉਨ੍ਹਾਂ ਨੇ ਬਾਲੀਵੁੱਡ ਫਿਲਮ ਮੇਕਰ ਅਨੁਰਾਗ ਕਸ਼ਯਪ ਨਾਲ ਵਿਆਹ ਕਰਵਾ ਲਿਆ ਸੀ ਪਰ ਦੋਵਾਂ ਦਾ ਵਿਆਹ ਜ਼ਿਆਦਾ ਦੇਰ ਟਿਕ ਨਹੀਂ ਸਕਿਆ ਤੇ 2015 'ਚ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ ਸੀ।
ਦੱਸ ਦਈਏ ਕਿ ਕਲਕੀ ਕੋਚਲਿਨ ਦੇ ਪੜਦਾਦੇ Maurice Koechlin ਦਾ ਆਇਫਲ ਟਾਵਰ ਤੇ ਸਟੈਚੂ ਆਫ ਲਿਬਰਟੀ 'ਚ ਉਨ੍ਹਾਂ ਦਾ ਖਾਸ ਯੋਗਦਾਨ ਰਿਹਾ ਸੀ। ਉਹ ਪੈਰਿਸ ਦੇ ਆਇਫਲ ਟਾਵਰ ਦੇ ਮੁੱਖ ਇੰਜੀਨੀਅਰ ਸਨ। ਕਲਕੀ ਕੋਚਲਿਨ ਦੀ ਤਾਂ ਉਹ ਲਾਸਟ ਵਾਰ ਬਾਲੀਵੁੱਡ ਫਿਲਮ 'ਗਲੀ ਬੁਆਏ' 'ਚ ਨਜ਼ਰ ਆਏ ਸਨ।
ਇਸ ਤੋਂ ਇਲਾਵਾ ਉਹ 'ਦੇਵ ਡੀ', 'ਯੇ ਜਵਾਨੀ ਹੈ ਦਿਵਾਨੀ', 'ਮਾਰਗਰਿਟਾ ਵਿਦ ਏ ਸਟਰਾਅ', 'ਜ਼ਿੰਦਗੀ ਨਾ ਮਿਲੇਗੀ ਦੁਬਾਰਾ', 'ਸ਼ੰਘਾਈ' ਵਰਗੀਆਂ ਅਨੇਕਾਂ ਫਿਲਮਾਂ 'ਚ ਆਪਣੀ ਅਦਾਕਾਰੀ ਨਾਲ ਵਾਹ-ਵਾਹੀ ਖੱਟ ਚੁੱਕੇ ਹਨ।