ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਰੀ ਕਲਕੀ ਕੋਚਲਿਨ ਆਉਣ ਵਾਲੀ ਫਿਲਮ 'ਗਲੀ ਬੁਆਏ' ਵਿਚ ਰਣਵੀਰ ਸਿੰਘ ਅਤੇ ਆਲੀਆ ਭੱਟ ਨਾਲ ਕੰਮ ਕਰਦੀ ਨਜ਼ਰ ਆਵੇਗੀ। ਜ਼ੋਇਆ ਅਖਤਰ ਦੇ ਨਿਰਦੇਸ਼ਨ 'ਚ ਬਣਨ ਵਾਲੀ ਫਿਲਮ 'ਗਲੀ ਬੁਆਏ' 'ਚ ਰਣਵੀਰ ਸਿੰਘ ਅਤੇ ਆਲੀਆ ਭੱਟ ਲੀਡ ਰੋਲ 'ਚ ਨਜ਼ਰ ਆਉਣਗੇ। ਇਹ ਦੋਵੇਂ ਕਮਰਸ਼ੀਅਲ ਵਿਗਿਆਪਨ 'ਚ ਕੰਮ ਕਰ ਚੁੱਕੇ ਹਨ ਪਰ ਵੱਡੇ ਪਰਦੇ 'ਤੇ ਦੋਵੇਂ ਪਹਿਲੀ ਵਾਰ ਨਾਲ-ਨਾਲ ਕੰਮ ਕਰਨਗੇ। ਇਹ ਫਿਲਮ ਮੁੰਬਈ ਦੇ ਸਟ੍ਰੀਟ ਡਾਂਸਰਜ਼ ਦੇ ਬਾਰੇ 'ਚ ਹੋਵੇਗੀ। ਇਸ ਫਿਲਮ 'ਚ ਇਕ ਅਭਿਨੇਤਰੀ ਦੀ ਐਂਟਰੀ ਹੋ ਚੁੱਕੀ ਹੈ ਤੇ ਇਸ 'ਚ ਕਲਕੀ ਕੋਚਲਿਨ ਵੀ ਹੋਵੇਗੀ।